ਲੁਧਿਆਣਾ 26 ਦਸੰਬਰ: (ਵਰਲਡ ਪੰਜਾਬੀ ਟਾਈਮਜ਼)
ਐੱਸ. ਸੀ. /ਬੀ.ਸੀ. ਅਧਿਆਪਕ ਯੂਨੀਅਨ ਇਕਾਈ ਲੁਧਿਆਣਾ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਵਿੰਦਰ ਸਿੰਘ ਲਤਾਲਾ ਅਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ ਦੀ ਅਗਵਾਈ ਚ ਕੀਤੀ ਗਈ ।ਜਿਸ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਚੰਗਣ ਦੀ ਅਗਵਾਈ ਚ ਕੀਤੇ ਕੰਮਾਂ ‘ਤੇ ਤਸੱਲੀ ਪ੍ਰਗਟ ਕੀਤੀ ਗਈ । ਇਸ ਬਾਰੇ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਝਾਂਡੇ ਅਤੇ ਹਰਭਿੰਦਰ ਸਿੰਘ ਮੁੱਲਾਂਪੁਰ (ਦੋਵੇਂ ਪ੍ਰੈਸ ਸਕੱਤਰ ) ਨੇ ਦੱਸਿਆ ਹੈ ਕਿ ਮੀਟਿੰਗ ‘ਚ ਰਹਿੰਦੇ ਬਲਾਕਾਂ ਦੀਆਂ ਕਮੇਟੀਆਂ ਦਾ ਗਠਨ ਬਹੁਤ ਜਲਦੀ ਕਰ ਲਿਆ ਜਾਵੇਗਾ । ਰਣਜੀਤ ਸਿੰਘ ਹਠੂਰ ਅਤੇ ਮਨੋਹਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਹਰੇਕ ਮਹੀਨੇ ਬਲਾਕ ਕਮੇਟੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਾਲ਼ ਅਤੇ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ਼ ਮੀਟਿੰਗ ਕਰ ਕੇ ਅਧਿਆਪਕਾਂ ਦੇ ਰਹਿੰਦੇ ਕੰਮਾਂ ਦੀ ਸਮੀਖਿਆ ਕਰੇਗੀ । ਜਨਰਲ ਸਕੱਤਰ ਪਰਮਜੀਤ ਸਿੰਘ ਅਤੇ ਸੁਖਜੀਤ ਸਿੰਘ ਸਾਬਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਦੇਵ ਸਿੰਘ ਜੋਧਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰਦਰਸ਼ਤਾ ਨਾਲ਼ ਈ ਟੀ. ਟੀ ਤੋਂ ਹੈੱਡ ਟੀਚਰ ਦੀਆਂ ਪਦ ਉਨਤੀਆਂ ਕੀਤੀਆਂ ਹਨ ਅਤੇ ਸੀ. ਐੱਚ. ਟੀ. ਦੀਆਂ ਪ੍ਰਮੋਸ਼ਨ ਜਲਦੀ ਕਰਨ ਦੀ ਮੰਗ ਕੀਤੀ । ਇਸ ਮੌਕੇ ਗੁਰਮੀਤ ਸਿੰਘ ਅਕਾਲਗੜ੍ਹ,ਯਾਦਵਿੰਦਰ ਸਿੰਘ,ਬੇਅੰਤ ਸਿੰਘ ਅਯਾਲੀ,ਸੰਤੋਖ ਸਿੰਘ ਸੁਨੇਤ, ਗੁਰਇਕਬਾਲ ਸਿੰਘ, ਮਨਜਿੰਦਰਪਾਲ ਸਿੰਘ ਜੂਨੀਅਰ ਸਹਾਇਕ, ਲੈਕਚਰਾਰ ਸਰਬਜੀਤ ਸਿੰਘ ਆਦਿ ਆਗੂ ਹਾਜ਼ਰ ਸਨ |