ਚੰਡੀਗੜ੍ਹ, ਮਈ 21 ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਓਂਟਾਰੀਓ ਫਰੈਂਡਸ ਕਲੱਬ ਕਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ , ਚੇਅਰ ਪਰਸਨ ਕੁਲਵੰਤ ਕੌਰ ਚੰਨ ਅਤੇ ਕਵਲਦੀਪ ਕੌਰ ਕੋਚਰ ਦੀ ਅਗਵਾਈ ਹੇਠ ਆਨਲਾਈਨ ਸ਼ਰਧਾਂਜਲੀ ਸਮਾਗਮ ਅਤੇ ਕਵਿਤਾ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨਾਮਵਰ ਸਾਹਿਤਕਾਰਾ ਪ੍ਰੋ. ਕੁਲਦੀਪ ਕੌਰ ਪਾਹਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਹਿਫਲ ਦੀ ਸ਼ੁਰੂਆਤ ਚੇਅਰਮੈਨ ਰਵਿੰਦਰ ਸਿੰਘ ਕੰਗ ਜੀ ਅਤੇ ਚੇਅਰ ਪਰਸਨ ਕੁਲਵੰਤ ਕੌਰ ਚੰਨ ਨੇ ਡਾ. ਸੁਰਜੀਤ ਪਾਤਰ ਨੂੰ ਆਪਣੇ ਸ਼ਬਦਾਂ ਵਿੱਚ ਸ਼ਰਧਾਂਜਲੀ ਦਿੱਤੀ। ਅਤੇ ਉਸ ਤੋਂ ਬਾਅਦ ਕੁਲਵੰਤ ਕੌਰ ਚੰਨ ਨੇ ਆਪਣੀ ਰਚਨਾ ਦੀ ਸਾਂਝ ਵੀ ਪਾਈ । ਮੈਡਮ ਕਵਲਦੀਪ ਕੌਰ ਕੋਚਰ ਨੇ ਮੁੱਖ ਮਹਿਮਾਨ ਪ੍ਰੋਫੈਸਰ ਕੁਲਦੀਪ ਪਾਹਵਾ ਦੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਉਨਾਂ ਨੂੰ ਜੀ ਆਇਆਂ ਆਖਿਆ। ਕਮੇਟੀ ਮੈਂਬਰ ਅਤੇ ਸ਼ਾਮਿਲ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਨੇ ਨਮ ਅੱਖਾਂ ਨਾਲ ਡਾ. ਸੁਰਜੀਤ ਪਾਤਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਾਹਿਤਕਾਰਾਂ ਨੇ ਮਾਂ ਨੂੰ ਸਮਰਪਿਤ ਅਤੇ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦੇ ਹੋਏ ਆਪਣੀ ਆਪਣੀ ਰਚਨਾ ਦੀ ਸਾਂਝ ਪਾਈ। ਇਸ ਪ੍ਰੋਗਰਾਮ ਵਿੱਚ ਭੁਪਿੰਦਰ ਕੌਰ, ਗੁਰਚਰਨ ਸਿੰਘ ਜੋਗੀ, ਡਾ. ਅਮਰਜੋਤੀ ਮਾਂਗਟ, ਹਰਜਿੰਦਰ ਕੌਰ ਸੱਧਰ, ਡਾ. ਹਰਜੀਤ ਸਿੰਘ ਸੱਧਰ, ਕੈਲਾਸ਼ ਠਾਕੁਰ , ਮਾਲਵਿੰਦਰ ਸ਼ਾਇਰ, ਸੰਗੀਤਾ ਭਾਰਤਵਾਜ, ਸੁਖਦੇਵ ਸਿੰਘ ਗੰਢਵਾ, ਪ੍ਰੋ. ਕੇਵਲ ਜੀਤ ਸਿੰਘ, ਬਖਸ਼ਿਸ਼ ਦੇਵੀ, ਮਨਪ੍ਰੀਤ ਕੌਰ ਮੱਟੂ, ਗੁਰਭਾਈ ਸਿੰਘ, ਸੁਖਬੀਰ ਸਿੰਘ, ਪ੍ਰੋਗਰਾਮ ਡਾਇਰੈਕਟਰ ਪਵਨਜੀਤ ਕੌਰ, ਅੰਮ੍ਰਿਤਪਾਲ ਕਲੇਰ, ਸਰਦੂਲ ਸਿੰਘ ਭੱਲਾ, ਡਾ.ਸਤਿੰਦਰ ਕੌਰ ਬੁੱਟਰ, ਮਨਪ੍ਰੀਤ ਕੌਰ, ਅਰਸ਼ਪ੍ਰੀਤ ਸੰਧੂ, ਰਣਜੀਤ ਸਿੰਘ ਸਿਰਸਾ ਆਦਿ ਸ਼ਾਮਿਲ ਹੋਏ। ਕੰਵਲਦੀਪ ਕੌਰ ਕੋਚਰ ਨੇ ਅੰਤ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਬਹੁਤ ਹੀ ਭਾਵੁਕ ਰਿਹਾ ਓਂਟੈਰੀਓ ਫਰੈਂਡਸ ਕਲੱਬ ਕਨੇਡਾ ਵੱਲੋਂ ਡਾ. ਸੁਰਜੀਤ ਪਾਤਰ ਦਾ ਸ਼ਰਧਾਂਜਲੀ ਸਮਾਗਮ।
Leave a Comment
Your email address will not be published. Required fields are marked with *