ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਮਹੀਨੇ ਦੇ ਹਰ ਪਹਿਲੇ ਸੋਮਵਾਰ ਨੂੰ ਹੋਣ ਵਾਲ਼ਾ ਮਹੀਨੇਵਾਰ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਦਾ ਸੰਚਾਲਨ ਸ ਰਣਬੀਰ ਸਿੰਘ ਪ੍ਰਿੰਸ ਆਫ਼ਿਸਰ ਕਾਲੋਨੀ ਸੰਗਰੂਰ ਜੀ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਕਵੀ ਸਾਹਿਬਾਨਾਂ ਨੇ ਭਾਗ ਲਿਆ। ਜਿਵੇਂ ਸ੍ਰ ਸੁਖਦੇਵ ਸਿੰਘ ਗੰਢਵਾਂ , ਮਾ ਨਾਹਰ ਸਿੰਘ, ਸਤਨਾਮ ਸਿੰਘ ਅਬੋਹਰ,ਡਾ ਟਿੱਕਾ ਜੇ ਐਸ ਸਿੱਧੂ, ਮਹਿੰਦਰ ਸੂਦ ਵਿਰਕ,ਸ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ,ਜੱਸੀ ਧਰੌੜ ਸਾਹਨੇਵਾਲ, ਗੁਲਸ਼ਨਬੀਰ ਗੁਰਾਇਆ, ਮਲਕੀਤ ਸਿੰਘ ਵਰਪਾਲ, ਜਸਵਿੰਦਰ ਸਿੰਘ,ਕਲਮ ਗਹੂੰਣ,ਮੈਡਮ ਪੋਲੀ ਬਰਾੜ ਯੂ .ਐੱਸ ਏ ,ਅਮਰਜੀਤ ਕੌਰ ਮੋਰਿੰਡਾ ,ਪ੍ਰਵੀਨ ਕੌਰ ਸਿੱਧੂ, ਮੈਡਮ ਕਰਮਜੀਤ ਕੌਰ ਮਲੋਟ, ਮੈਡਮ ਅਮਿਣੇਸ਼ਵਰ ਕੌਰ ਨੇ ਆਪਣੀਆਂ ਰਚਨਾਵਾਂ ਰਾਹੀਂ ਮਹਿਫ਼ਲ ਨੂੰ ਚਾਰ ਚੰਨ ਲਗਾਏ। ਅੰਤ ਵਿੱਚ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਅਤੇ ਰਣਬੀਰ ਸਿੰਘ ਪ੍ਰਿੰਸ ਆਫ਼ਿਸਰ ਕਾਲੋਨੀ ਸੰਗਰੂਰ ਤੇ ਮੰਚ ਕਲਮਾਂ ਦਾ ਕਾਫ਼ਲਾ ਵੱਲੋਂ ਸਾਰੇ ਭਾਗ ਲੈਣ ਵਾਲੇ ਕਵੀ ਸਾਹਿਬਾਨਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1 ਮ
ਆਫ਼ਿਸਰ ਕਾਲੋਨੀ ਸੰਗਰੂਰ 148001
9872299613