ਨਾ ਸੱਭ ਦੇ ਵੱਸ ਦੀ ਗੱਲ ਲਿੱਖਣਾ ਸੱਚ ਨੂੰ।
ਸੂਦ ਵਿਰਕ ਤੂੰ ਕਲਮ ਦਾ ਸਫ਼ਰ ਜਾਰੀ ਰੱਖੀਂ।।
ਜ਼ਿੰਦਗ਼ੀ ਦੀ ਏਸ ਸਿਖਰ ਦੁਪਹਿਰ ਨੂੰ।
ਤੂੰ ਆਪਣੇ ਪਿੰਢੇ ਉੱਤੇ ਆਪ ਹੰਢਾ ਲਵੀਂ।।
ਏਥੇ ਲੋਕੀਂ ਬੜਾ ਕੁੱਝ ਕਹਿਣਗੇ ਤੈਨੂੰ।
ਪਰ ਤੂੰ ਖੁੱਦ ਆਪਣਾ ਸਫ਼ਰ ਜਾਰੀ ਰੱਖੀਂ।।
ਸੂਦ ਵਿਰਕ ਕਲਮ………………………….।।
ਜ਼ਿੰਦਗ਼ੀ ਦੇ ਉਲਝੇ ਹੋਏ ਤਾਣੇ ਬਾਣੇ ਨੂੰ।
ਤੂੰ ਆਪਣੇ ਹੱਥੀਂ ਆਪ ਸੁਲਝਾ ਲਵੀਂ।।
ਤੇਰੇ ਸਕੇ ਦਾਰ ਝੂਠਾ ਦਿਲਾਸਾ ਦੇਣਗੇ ਤੈਨੂੰ।
ਪਰ ਤੂੰ ਖੁੱਦ ਆਪਣੇ ਉੱਤੇ ਯਕੀਨ ਰੱਖੀਂ।।
ਸੂਦ ਵਿਰਕ ਕਲਮ………………………….।।
ਜ਼ਿੰਦਗੀ ਵਿੱਚ ਕੀਤੀ ਕਿਰਤ ਕਮਾਈ ਨੂੰ।
ਤੂੰ ਆਪਣੇ ਹੱਥਾਂ ਵਿੱਚ ਆਪ ਸੰਭਾਲ ਲਵੀਂ।।
ਤੇਰੇ ਹਮਉਮਰ ਆ ਘੁੱਟ ਲਵਾਉਣਗੇ ਤੈਨੂੰ।
ਪਰ ਤੂੰ ਖੁੱਦ ਨੂੰ ਨਸ਼ਿਆਂ ਤੋਂ ਬਚਾ ਕੇ ਰੱਖੀਂ।।
ਸੂਦ ਵਿਰਕ ਕਲਮ……………………………।।
ਜ਼ਿੰਦਗੀ ਵਿੱਚ ਮਾਂ ਬਾਪ ਦੇ ਹਰ ਬੋਲ ਨੂੰ।
ਤੂੰ ਓਸ ਸੱਚੇ ਰੱਬ ਦੇ ਹੁਕਮ ਵਾਂਗ ਮੰਨ ਲਵੀਂ।।
ਤੇਰੇ ਮਾਂ ਬਾਪ ਦੇ ਬੋਲ ਕੌੜੇ ਲੱਗਣਗੇ ਤੈਨੂੰ।
ਪਰ ਤੂੰ ਮਾਂ ਬਾਪ ਪ੍ਰਤੀ ਕੋਈ ਕੁੜੱਤਣ ਨਾ ਰੱਖੀਂ।।
ਸੂਦ ਵਿਰਕ ਕਲਮ……………………………।।

ਲੇਖਕ :- ਮਹਿੰਦਰ ਸੂਦ ਵਿਰਕ
ਜਲੰਧਰ
98766-66381