ਸਾਡੇ ਕੋਲ ਵੀ ਯਾਰ ਬੜੇ ਨੇ।
ਖਾਧੀ ਜਿਥੋਂ ਮਾਰ ਬੜੇ ਨੇ।
ਤੇਰੇ ਪਿੱਛੇ ਛੱਡ ਨਹੀਂ ਸਕਦੇ
ਹੋਰ ਵੀ ਕੰਮ-ਕਾਰ ਬੜੇ ਨੇ।
ਨਖ਼ਰਾ, ਸਹਿਜ, ਸੁਹੱਪਣ ਤੇਰਾ
ਤਿੱਖੇ ਨੈਣ ਕਟਾਰ ਬੜੇ ਨੇ,
ਕਾਗਜ਼, ਕਲ਼ਮ ਤੇ ਚਾਹ ਦਾ ਕੱਪ
ਮਿਰ ‘ਕੋ ਵੀ ਹਥਿਆਰ ਬੜੇ ਨੇ।
ਦੁਨੀਆਂ ਦੇ ਇਸ ਵੱਗ ਦੇ ਵਿਚੋਂ
ਲੱਭਦਾ ਹਾਂ ਇਨਸਾਨ ਕੋਈ,
ਵੈਸੇ ਏਸ ਭੀੜ ਦੇ ਅੰਦਰ
ਜੱਟ, ਮਜ਼੍ਹਬੀ, ਚਮਿਆਰ ਬੜੇ ਨੇ।
ਵਿਰਲੇ ਨੇਂ ਜੋ ਦਿਲੋਂ ਮੁਹੱਬਤ
ਕਰਦੇ ਨੇ ਪੰਜਾਬੀ ਨੂੰ,
ਮਾਂ ਬੋਲੀ ਨੂੰ ਨੋਚ ਕੇ ਖਾਣੇ
ਕਵੀ ਤੇ ਸਾਹਿਤਕਾਰ ਬੜੇ ਨੇ।
ਕੜਕਦੀਆਂ ਧੁੱਪਾਂ ਦੇ ਅੰਦਰ
ਮਾਂ ਬੋਲੀ ਦੇ ਅੱਖਰ ਅੱਖਰ,
‘ਅੰਬਰਸਰੀਆ’ ਖਾਈ ਚੱਲ ਤੂੰ
ਗੋਲੇ ਠੰਡੇ-ਠਾਰ ਬੜੇ ਨੇ।

ਰਮਿੰਦਰ ਸਿੰਘ ‘ਅੰਬਰਸਰੀ’
ਪਿੰਡ ਛਾਪਾ ਰਾਮ ਸਿੰਘ
ਡਾਕਖਾਨਾ ਫਤਹਿਪੁਰ ਰਾਜਪੂਤਾਂ
ਅੰਮ੍ਰਿਤਸਰ
੭੭੪੦੦੨੬੦੬੮