ਮਾਹੀਆਂ ਕਿਸਮਤ ਵਾਲਾ ਏ ਤੂੰ ਵੇ ਮੈਂ ਤੇਰਾ ਸਤਿਕਾਰ ਬਥੇਰਾ ਕਰਦੀ ਆ
ਤੂੰ ਭਾਵੇਂ ਐਨਾ ਵੀ ਸੋਹਣਾ ਨਈ,ਰਕਾਨ ਫੇਰ ਵੀ ਤੇਰੇ ਤੇ ਮਰਦੀ ਆ।
ਕਿਉ ਰੁੱਸ ਰੁੱਸ ਬਹਿਨਾ ਏ ਸਾਡੀ ਜਾਨ ਚੰਦਰਿਆ ਕੱਢ ਲੈਨਾ ਏ
ਕਾਹਤੋਂ ਕਦਰ ਨਹੀਂ ਤੈਨੂੰ ਸਾਡੀ ਫੀਲਿੰਗ ਦੀ ਵੱਢ ਖਾਣ ਨੂੰ ਪੈਨਾ ਏ
ਮੂੰਹ ਫੇਰ ਕੇ ਨਾ ਲੰਘ ਸੱਜਣਾਂ ਰਕਾਨ ਜਿੰਦ ਜਾਨ ਤੇਰੇ ਤੋਂ ਹਰਦੀ ਆ।
ਮਾਹੀਆਂ ਕਿਸਮਤ ਵਾਲਾ ਏ ਤੂੰ ਵੇ ਮੈਂ ਤੈਨੂੰ ਪਿਆਰ ਬਥੇਰਾ ਕਰਦੀ ਆ
ਤੂੰ ਭਾਵੇਂ ਐਨਾ ਵੀ ਸੋਹਣਾ ਨਈ, ਰਕਾਨ ਫੇਰ ਵੀ ਤੇਰੇ ਤੇ ਮਰਦੀ ਆ
ਵੇ ਜੱਟੀ ਫੇਰ ਵੀ ਤੇਰੇ ਤੇ ਮਰਦੀ ਆ,,,,,,
ਝਿੜਕ ਮਾਰ ਕੇ ਤੁਰ ਜਾਨਾਂ ਵੇ ਮੈਂ ਹੰਝੂਆਂ ਦੇ ਬੁੱਕ ਭਰ ਭਰ ਪੀ ਜਾਵਾਂ
ਤੇਰੀ ਇੱਕ ਪਿਆਰ ਦੀ ਤੱਕਣੀ ਨੂੰ ਤਰਸ ਰਹੀ ਹਾਂ ਉਮਰਾਂ ਤੱਕ ਜੀ ਜਾਵਾਂ
ਨਿਰਮੋਹੀ ਜਿਹੀ ਕਰ ਦਿੰਨਾ ਅੱਖ ਵਾਂਗ ਵੇ ਬੱਦਲੀ ਫਿਰ ਛਮ ਛਮ ਵਰਦੀ ਆ।
ਕਿਸਮਤ ਵਾਲਾ ਏ ਤੂੰ ,,,,
ਮੈਂ ਡਰਦੀ ਹਾਂ ਤੈਨੂੰ ਖੋਹਣ ਤੋਂ ਕੋਈ ਗ਼ਮ ਨਾ ਤੈਨੂੰ ਅੰਦਰੋਂ ਅੰਦਰੀ ਖਾ ਜਾਵੇ
ਅੱਲੜ੍ਹ ਜਿਹੀ ਮੁਟਿਆਰ ਦੇ ਵੇ ਦੁੱਖ ਉਮਰਾਂ ਦੇ ਨਾਂ ਝੋਲੀ ਵਿੱਚ ਕੋਈ ਪਾ ਜਾਵੇ
ਖੋਲ੍ਹ ਕੇ ਘੁੰਡੀ ਕਿਉਂ ਦਿਲ ਦੀ ਦੱਸਦਾ ਨਈ ਮੈਂ ਤੇਰੇ ਹਰ ਸਾਹ ਦੀ ਦਰਦੀ ਆ।
ਕਿਸਮਤ ਵਾਲਾ ਏ ਤੂੰ,,,,
ਤੂੰ ਦੱਸ ਮੈਨੂੰ ਕੀ ਏ ਤੇਰੇ ਦਿਲ ਵਿੱਚ ਕਿਉਂ ਚੁੱਪ ਜਿਹਾ ਰਹਿਨਾ ਅੜਿਆ ਵੇ
ਤੂੰ ਹੱਸ ਕੇ ਗੱਲ ਕਿਉ ਨਹੀਂ ਕਰਦਾ ਤੇਰਾ ਪਾਰਾ ਕਾਹਤੋਂ ਰਹਿੰਦਾ ਚੜਿਆ ਵੇ
ਤੇਰੇ ਹਰ ਆਖੀ ਗੱਲ ਕੌੜੀ ਨੂੰ ਰਕਾਨ ਹੱਸ ਹੱਸ ਕੇ ਸੰਧੂਆਂ ਜਰਦੀ ਆ।
ਮਾਹੀਆਂ ਕਿਸਮਤ ਵਾਲਾ ਏ ਤੂੰ ਵੇ ਮੈਂ ਤੈਨੂੰ ਪਿਆਰ ਬਥੇਰਾ ਕਰਦੀ ਆ
ਤੂੰ ਭਾਵੇਂ ਐਨਾ ਵੀ ਸੋਹਣਾ ਨਈ, ਰਕਾਨ ਫੇਰ ਵੀ ਤੇਰੇ ਤੇ ਮਰਦੀ ਆ
ਵੇ ਜੱਟੀ ਫੇਰ ਵੀ ਤੇਰੇ ਤੇ ਮਰਦੀ ਆ,,,,,,

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ