ਫਰੀਦਕੋਟ 3 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮਾਊਂਟ ਲਿਟਰਾ ਜੀ ਸਕੂਲ ਦੇ ਕਿੰਡਰਗਾਰਟਨ ਵਿਭਾਗ ਦੇ ਛੋਟੇ ਬੱਚਿਆਂ ਨੂੰ ਮੈਡਮ ਐਲਵੀਨਾ ਸੈਮ ਦੀ ਅਗਵਾਈ ਹੇਠ ਕੋਟਕਪੂਰਾ ਇਲਾਕੇ ਦੇ ਪੰਜਾਬ ਫਾਇਰ ਇੰਸਟੀਚਿਊਟ ਦਾ ਦੌਰਾ ਕਰਵਾਇਆ ਗਿਆ। ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਸੰਕਟ ਦੀਆਂ ਸਥਿੱਤੀਆਂ ਤੋਂ ਜਾਣੂ ਕਰਵਾਉਣਾ ਅਤੇ ਜਾਗਰੂਕਤਾ ਰਾਹੀਂ ਉਨ੍ਹਾਂ ਨੂੰ ਹੱਲ ਕਰਨ ਦੇ ਤਰੀਕੇ ਬਾਰੇ ਸਹੀ ਅਤੇ ਠੋਸ ਜਾਣਕਾਰੀ ਪ੍ਰਦਾਨ ਕਰਨਾ ਸੀ। ਕੋਟਕਪੂਰਾ ਫਾਇਰ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੇ ਨੇੜੇ ਕਿਤੇ ਵੀ ਅੱਗ ਨਾਲ ਸਬੰਧਤ ਕੋਈ ਹਾਦਸਾ ਵਾਪਰਦਾ ਹੈ ਤਾਂ ਉਹ ਆਪਣੀ ਸੁਰੱਖਿਆ ਕਿਵੇਂ ਕਰ ਸਕਦੇ ਹਨ। ਉਨ੍ਹਾਂ ਫਾਇਰ ਬਿ੍ਰਗੇਡ ਨਾਲ ਫੋਨ ਨੰਬਰ 101 ’ਤੇ ਸੰਪਰਕ ਕਰਕੇ ਤੁਰਤ ਸੂਚਨਾ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅੱਗ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅੱਗ ਬੁਝਾਊ ਯੰਤਰ ਦਿਖਾਏ ਅਤੇ ਇਨ੍ਹਾਂ ਉਪਕਰਨਾਂ ਦੀ ਵਰਤੋਂ ਕਿਵੇਂ ਅਤੇ ਕਦੋਂ ਕਰਨੀ ਹੈ, ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਕੂਲ ਪਰਤ ਕੇ ਬੱਚਿਆਂ ਨੇ ਆਪਣੇ ਤਜਰਬੇ ਸੁਣਾਏ। ਅਜਿਹੀ ਦਿਲਚਸਪ ਜਾਣਕਾਰੀ ਪ੍ਰਾਪਤ ਕਰਕੇ ਬੱਚੇ ਬਹੁਤ ਖੁਸ਼ ਹੋਏ। ਅੰਤ ’ਚ ਸਕੂਲ ਦੇ ਚੇਅਰਮੈਨ ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ: ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਸਾਡਾ ਸਕੂਲ ਵਿਦਿਆਰਥੀਆਂ ਨੂੰ ਅਸਲ ਅਤੇ ਠੋਸ ਜਾਣਕਾਰੀ ਦੇਣ ’ਚ ਮੋਹਰੀ ਹੈ। ਇਸ ਲਈ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦਾ ਰਹੇਗਾ।