ਟੋਰਾਂਟੋ ਃ 9 ਅਗਸਤ(ਬਲਜਿੰਦਰ ਸੇਖਾ/ਵਰਲਡ ਪੰਜਾਬੀ ਟਾਈਮਜ਼ )
ਸ. ਚਮਕੌਰ ਸਿੰਘ ਸੇਖੋਂ ( ਭੋਤਨਾ ਜ਼ਿਲਾ ਬਰਨਾਲਾ)ਜੋ ਉੱਚ ਕੋਟੀ ਦੇ ਸਾਰੰਗੀ ਦੇ ਉਸਤਾਦ ਹਨ ।ਉਹਨਾਂ ਦੀ ਕਿਤਾਬ “ਕਲੀਆਂ ਹੀਰ ਦੀਆਂ ਟੋਰਾਟੋ ਵਿੱਚ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂੰਵਾਲੀਆ ਅਤੇ ਸ. ਸਤਿੰਦਰ ਪਾਲ ਸਿੰਘ ਪ੍ਰੋਡਿਊਸਰ ਪੰਜਾਬੀ ਲਹਿਰਾਂ ਰੇਡੀਓ ਕੇ ਕਵੀਸ਼ਰ ਸ. ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕੀਤੀ ਇਸ ਸਮੇਂ ਨਵਦੀਪ ਸਿੰਘ ਮੰਡੀ ਕਲਾਂ , ਗੁਰਬਿੰਦਰ ਸਿੰਘ , ਮਨੀ ਸਿੰਘ , ਬਲਤੇਜ ਸਿੰਘ ਬਰਾੜ , ਦਰਬਾਰਾ ਸਿੰਘ ਤੇ ਹੋਰ ਪਤਵੰਤੇ ਸੱਜਣ ਹਜ਼ਾਰ ਸਨ “ਕਲੀਆਂ ਹੀਰ ਦੀਆਂ “ਦਾ ਮੁੱਖ ਬੰਦ ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਲਿਖਿਆ ਹੈ । ਇਸ ਵਿੱਚ 180 ਕਲੀਆਂ ਵਿੱਚ ਹੀਰ ਰਾਂਝਾ ਦੀ ਪ੍ਰੇਮ ਕਹਾਣੀ ਦਾ ਪੂਰਾ ਬਿਰਤਾਂਤ ਚਿਤਰਣ ਹੈ । ਸ. ਰਾਮੂਵਾਲੀਆ ਅਤੇ ਸ. ਸਿੱਧਵਾਂ ਨੇ ਚਮਕੌਰ ਸਿੰਘ ਸੇਖੋਂ ਦੇ ਸਿਰਜਣਾਤਮਕ ਉੱਦਮ ਦੀ ਸ਼ਲਾਘਾ ਕੀਤੀ।
ਵਰਨਣਯੋਗ ਹੈ ਕਿ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਸ੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ਼ ਰਾਮੂਵਾਲੀਆ ਤੇ ਨਾਮਵਿਰ ਸ੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦੇ ਲੰਮਾ ਸਮਾਂ ਸਾਰੰਗੀ ਵਾਦਕ ਸਾਥੀ ਰਹੇ ਹਨ। ਸ. ਕਰਨੈਲ ਸਿੰਘ ਪਾਰਸ ਤੋਂ ਪ੍ਰੇਰਨਾ ਲੈ ਕੇ ਹੀ ਸ. ਚਮਕੌਰ ਸਿੰਘ ਸੇਖੋਂ ਨੇ ਲਿਖਣਾ ਆਰੰਭਿਆ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।