ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 19 ਜੂਨ (ਵਰਲਡ ਪੰਜਾਬੀ ਟਾਈਮਜ਼)
ਦੋਰਾਹਾ ਨੇੜੇ ਪਿੰਡ ਬੇਗੋਵਾਲ ਦੇ ਜੰਮਪਲ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਸਰੀ(ਕੈਨੇਡਾ) ਵੱਸਦੇ ਪੰਜਾਬੀ ਸ਼ਾਇਰ ਸ. ਹਰਭਜਨ ਸਿੰਘ ਮਾਂਗਟ ਕੈਨੇਡਾ ਵਿੱਚ ਸੁਰਗਵਾਸ ਹੋ ਗਏ ਹਨ। ਇਹ ਜਾਣਕਾਰੀ ਸ. ਮਾਂਗਟ ਦੇ ਮਿੱਤਰ ਸ. ਕੇਸਰ ਸਿੰਘ ਕੂਨਰ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸ. ਹਰਭਜਨ ਸਿੰਘ ਮਾਂਗਟ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਰਹਿੰਦਿਆਂ ਉਹ ਲੁਧਿਆਣਾ ਦੀਆਂ ਸਾਹਿੱਤਕ ਸਰਗਰਮੀਆਂ ਦਾ ਸਰਗਰਮ ਹਿੱਸਾ ਰਹੇ। ਉਹ ਲਿਖਾਰੀ ਸਭਾ ਰਾਮਪੁਰ ਦੇ ਵੀ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ। ਭਾਰਤੀ ਸੈਨਾ ਵਿੱਚ ਸੇਵਾ ਉਪਰੰਤ ਉਹ ਪਹਿਲਾਂ ਪਿੰਡ ਬੇਗੋਵਾਲ ਹੀ ਰਹਿੰਦੇ ਸਨ। ਆਈ ਐੱਨ ਏ ਦੇ ਸੁਤੰਤਰਤਾ ਸੰਗਰਾਮੀ ਕੈਪਟਨ ਗੁਰਬਖ਼ਸ਼ ਸਿੰਘ ਮਾਂਗਟ ਦੇ ਸਪੁੱਤਰ ਹੋਣ ਕਾਰਨ ਉਨ੍ਹਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪ੍ਰਬਲ ਸੀ। ਉਨ੍ਹਾਂ ਦੇ ਲਿਖੇ ਗੀਤ ਅਕਾਸ਼ਵਾਣੀ ਜਲੰਧਰ ਤੋਂ ਲੰਮਾ ਸਮਾਂ ਪ੍ਰਸਾਰਤ ਹੁੰਦੇ ਰਹੇ ਹਨ।
ਪ੍ਰੋ. ਗਿੱਲ ਨੇ ਦੱਸਿਆ ਕਿ ਸ. ਹਰਭਜਨ ਸਿੰਘ ਮਾਂਗਟ ਦੀਆਂ ਕਾਵਿ ਪੁਸਤਕਾਂ ਵਿੱਚ ਚੁੱਪ ਦੀ ਦਹਿਲੀਜ਼ (ਕਵਿਤਾ) ਮਨ ਦੀ ਛਾਵੇਂ (ਕਵਿਤਾ)
ਹਾਦਸੇ ਤੇ ਜ਼ਿੰਦਗੀ (ਕਵਿਤਾ)ਰਾਖੇ (ਕਵਿਤਾ) ਦਸਤਕ ਗ਼ਜ਼ਲਾਂ ਦੀ ਤੇ
ਬਿੱਛੂ ਬੂਟੀ ਪ੍ਰਮੁੱਖ ਹਨ।
ਉਹ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਵੀ ਪ੍ਰਧਾਨ ਰਹੇ ਅਤੇ ਸਰਵੋਤਮ ਸਾਹਿਤਕਾਰ ਦੇ ਐਵਾਰਡ ਜੇਤੂ ਵੀ ਸਨ। ਸ : ਹਰਭਜਨ ਸਿੰਘ
ਸ. ਮਾਂਗਟ ਦਾ ਅੰਤਿਮ ਸੰਸਕਾਰ 25 ਜੂਨ ,ਮੰਗਲਵਾਰ ਸਵੇਰੇ ਦਸ ਵਜੇ
Riverside Funeral home ਵਿਖੇ ਹੋਵੇਗਾ।
ਅੰਤਿਮ ਅਰਦਾਸ: Gurdwara Brookside 8365 140st Surrey(canada) ਵਿੱਚ ਹੋਵੇਗੀ।
ਪਰਿਵਾਰਕ ਸੰਪਰਕ ਲਈ
ਮਲਕੀਤ ਸਿੰਘ ਮਾਂਗਟ ਨੂੰ ਹੇਠ ਲਿਖੇ ਨੰਬਰਾਂ ਤੇ ਗੱਲ ਕਰ ਸਕਦੇ ਹੋ।
(672-558-0003
Or 604 503 4567)
Leave a Comment
Your email address will not be published. Required fields are marked with *