ਕੌਣ ਬਲਵਾਨ ?

ਮੰਦਰ, ਮਸੀਤਾਂ, ਚਰਚ, ਦੁਆਰੇ
ਜਾਂ ਕੋਈ ਪੀਰ-ਸਥਾਨ।
ਭ੍ਰਿਸ਼ਟਾਚਾਰ ਵਿੱਚ ਇੱਕ-ਦੂਜੇ ਤੋਂ
ਵਧ ਕੇ ਨੇ ਗੁਲਤਾਨ।
ਰੋਕ ਰਿਹਾ ਨਾ ਖੁਦਾ, ਵਾਹਿਗੁਰੂ,
ਗੋਡ ਜਾਂ ਫਿਰ ਭਗਵਾਨ।
ਕਰਨ ਵਾਲ਼ੇ ਨਾ ਡਰਨ ਇਹਨਾਂ ਤੋਂ
ਪਰ ਰੱਖਦੇ ਨੇ ਧਿਆਨ
ਕਿ ਫੜ੍ਹੇ ਜਾਣ ਤੋਂ ਕਿਹੜੀ ਧਾਰਾ,
ਕੀ ਪਾਊ ਘਮਸਾਨ ?
ਡਰਨ ਕਾਨੂੰਨੋਂ ਪਰ ‘ਰੱਬ ਨੂੰ ਨੇ,
ਮੰਨਦੇ ਟੱਬ ਸਮਾਨ’।
ਫੇਰ ਘੜਾਮੇਂ ਵਾਲ਼ਿਆ ਹੋਇਆ,
ਕੌਣ ਅਸਲ ਬਲਵਾਨ ?
ਜੇ ਸਾਰੀ ਗੱਲ-ਕਥ ਦੀ ਆਖਿਰ,
ਕਰ ਲਈਏ ਪੁਣਛਾਣ।
ਨਿੱਕਲੇ ਜਿਹੜਾ ਨਿਚੋੜ ਤਾਂ ਪਾਈਏ,
ਸਭ ਤੋਂ ਵੱਧ ਮਹਾਨ।
ਸੰਵਿਧਾਨ ਸਿਰਫ਼ ਸੰਵਿਧਾਨ ਰੋਮੀਆਂ,
ਉੱਤਮ ਹੈ ਸੰਵਿਧਾਨ।


ਰੋਮੀ ਘੜਾਮਾਂ।
7717380107

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.