ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਬੰਧਕਾਂ ਵੱਲੋਂ ਚੀਫ਼ ਐਡਵਾਈਜ਼ਰ ਸ . ਪਿਆਰਾ ਸਿੰਘ ਕੁੱਦੋਵਾਲ ਤੇ ਸਰਪ੍ਰਸਤ ਸੁਰਜੀਤ ਕੌਰ ਦੀ ਸਰਪ੍ਰਸਤੀ ਹੇਠ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੀ ਪਿਆਰ ਭਰੀ ਨਿੱਘੀ ਮਿਲਣੀ ਦਾ ਆਯੋਜਨ ਉਹਨਾਂ ਦੇ ਗ੍ਰਹਿ ਵਿਖੇ ਕੀਤਾ ਗਿਆ । 24 ਜੂਨ ਦੀ ਉਹ ਸ਼ਾਮ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਨਾਮ ਸਦਾ ਲਈ ਯਾਦਗਾਰੀ ਸ਼ਾਮ ਹੋ ਨਿਬੜੀ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ , ਸਰਪ੍ਰਸਤ ਸੁਰਜੀਤ ਕੌਰ ਤੇ ਪ੍ਰਧਾਨ ਰਿੰਟੂ ਭਾਟੀਆ ਜੀ ਨੇ ਮਿਲ ਕੇ ਫੈਸਲਾ ਕੀਤਾ ਕਿ ਨਾਮਵਰ ਸਾਹਿਤਕਾਰ ਤੇ ਕਲਾਕਾਰ ਆਏ ਹੋਏ ਹਨ ਤੇ ਸਭਾ ਵੱਲੋਂ ਕਿਸੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਏ , ਸਮੇਂ ਦੀ ਘਾਟ ਕਰਕੇ ਮਿਲਕੇ ਪ੍ਰੀਤੀ ਭੋਜਨ ਦਾ ਆਯੋਜਨ ਕੀਤਾ ਗਿਆ ਸੀ । ਡਾ . ਰਵੇਲ ਸਿੰਘ , ਡਾ . ਵਨੀਤਾ ਤੇ ਡਾ . ਸਾਹਿਬ ਸਿੰਘ ਤੇ ਪਰਮਜੀਤ ਦਿਓਲ ਜੀ ਨੇ ਪਿਆਰ ਭਿੱਜੇ ਨਿੱਘੇ ਸੱਦੇ ਨੂੰ ਕਬੂਲ ਕਰ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਨਿਕਾਲ ਕੇ ਸੁਰਜੀਤ ਜੀ ਦੇ ਗ੍ਰਹਿ ਵਿਖੇ ਸੱਭ ਇੱਕਤਰਤ ਹੋਏ। ਬਹੁਤ ਸਾਰੇ ਵਿਸ਼ਿਆਂ ਉਪਰ ਵਿਚਾਰ ਚਰਚਾ ਵੀ ਹੋਈ । ਡਾ. ਵਨੀਤਾ ਅਤੇ ਡਾ . ਰਵੇਲ ਸਿੰਘ ਨੇ ਰਮਿੰਦਰ ਰੰਮੀ ਦੀ ਦੂਸਰੀ ਪੁਸਤਕ ਸੰਪਾਦਿਤ ਕਰਾਉਣ ਦਾ ਜੋ ਬੀੜਾ ਚੁੱਕਿਆ ਸੀ , ਇੱਕ ਮਹੀਨੇ ਵਿੱਚ ਹੀ ਦੋਹਾਂ ਸਾਹਿਤਕਾਰਾਂ ਨੇ ਮੁੱਖ ਬੰਦ ਲਿਖ ਕੇ ਤੇ ਆਪਣਾ ਬਹੁਤ ਸੋਹਣਾ ਰੀਵਿਊ ਲਿਖਕੇ ਕਿਤਾਬ ਪਬਲਿਸ਼ ਕਰਾ ਦਿੱਤੀ ਸੀ , ਜਿਸਦਾ ਨਾਮ ( ਤੇਰੀ ਚਾਹਤ ) ਸ . ਪਿਆਰਾ ਸਿੰਘ ਕੁਦੋਵਾਲ ਅਤੇ ਸੁਰਜੀਤ ਕੌਰ ਨੇ ਸੁਝਾਅ ਦਿੱਤਾ ਸੀ ਕਿ ਇਹ ਨਾਮ ਰੱਖ ਲਉ । ਮਹਾਨ ਸਾਹਿਤਕਾਰਾਂ ਤੇ ਕਲਮਕਾਰਾਂ ਨੇ ਉਸ ਦਿਨ ਰਮਿੰਦਰ ਰੰਮੀ ਦੀ ਕਿਤਾਬ ਨੂੰ ਰੀਲੀਜ਼ ਵੀ ਕਰ ਦਿੱਤਾ । ਬਹੁਤ ਖ਼ੁਸ਼ਗਵਾਰ ਮਾਹੋਲ ਵਿੱਚ ਮਹਿਫਲ ਸਜੀ । ਪਿਆਰਾ ਸਿੰਘ ਕੁਦੋਵਾਲ , ਪਰਮਜੀਤ ਦਿਓਲ , ਰਿੰਟੂ ਭਾਟੀਆ ਤੇ ਪ੍ਰੀਤਿਕਾ ਕੌਰ ਨੇ ਬਹੁਤ ਪਿਆਰੇ ਗੀਤ ਆਪਣੀ ਮਿੱਠੀ ਅਵਾਜ਼ ਵਿੱਚ ਸੁਣਾ ਕੇ ਮਾਹੋਲ ਨੂੰ ਰੰਗੀਨ ਤੇ ਹੋਰ ਖ਼ੁਸ਼ਗਵਾਰ ਬਣਾ ਦਿੱਤਾ । ਗੱਲਾਂ ਬਾਤਾਂ ਕਰਦਿਆਂ ਕੱਦ ਸਮਾਂ ਖਿਸਕਦਾ ਗਿਆ ਪਤਾ ਹੀ ਨਾ ਲੱਗਾ । ਸੱਭ ਨੇ ਮਿਲਕੇ ਪਹਿਲਾਂ ਚਾਹ ਪਾਣੀ ਸਨੈਕਸ ਦਾ ਲੁਤਫ ਲਿਆ ਤੇ ਫਿਰ ਮਿਲਕੇ ਪ੍ਰੀਤੀ ਭੋਜਨ ਕੀਤਾ । ਮੁੜ ਮਿਲਣ ਦਾ ਵਾਅਦਾ ਕਰ ਸੱਭ ਨੇ ਨਾ ਚਾਹੁੰਦਿਆਂ ਹੋਇਆਂ ਵਿਦਾ ਲਈ । ਇਹ ਯਾਦਗਾਰੀ ਸ਼ਾਮ ਤੇ ਪੱਲ ਜੋ ਇਹਨਾਂ ਮਹਾਨ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਸੰਗਤ ਵਿੱਚ ਬਿਤਾਏ ਜ਼ਿੰਦਗੀ ਭਰ ਚੇਤਿਆਂ ਦੇ ਸੰਦੂਕ ਵਿੱਚ ਹਮੇਸ਼ਾਂ ਮਹਿਫੂਜ਼ ਰਹਿਣਗੇ । ਖ਼ੂਬਸੂਰਤ ਮਾਹੌਲ ਨੂੰ ਸਿਰਜਨ ਲਈ ਸ . ਪਿਆਰਾ ਸਿੰਘ ਕੁੱਦੋਵਾਲ ਤੇ ਸੁਰਜੀਤ ਕੌਰ ਜੀ ਨੂੰ ਵਧਾਈ ਤੇ ਦੁਆਵਾਂ ਦੇਣੀਆਂ ਬਣਦੀਆਂ ਹਨ । ਇਹ ਮਹਿਫ਼ਲਾਂ ਇਸੇ ਤਰਾਂ ਸੱਜਦੀਆਂ ਰਹਿਣ । ਪਿਆਰ , ਮੁਹੱਬਤ , ਦੋਸਤੀ ਜ਼ਿੰਦਾਬਾਦ । ਬਹੁਤ ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।
Leave a Comment
Your email address will not be published. Required fields are marked with *