*ਅੰਡਰ-21 ਸਾਲ ਚ’ ਇੱਕ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ :ਪ੍ਰਿੰ. ਡਾ. ਸੁਰਿੰਦਰ ਕੌਰ*
ਅੰਮ੍ਰਿਤਸਰ, 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
![](https://i0.wp.com/worldpunjabitimes.com/wp-content/uploads/2024/12/img-20241207-wa00024532959481083004226.jpg?resize=720%2C724&ssl=1)
ਸਾਈਕਲਿੰਗ ਖਿਡਾਰਨ ਦਮਨਪ੍ਰੀਤ ਕੌਰ ਨੂੰ ਵਧਾਈ ਦਿੰਦੇ : ਪ੍ਰਿੰ. ਡਾ. ਸੁਰਿੰਦਰ ਕੌਰ,ਗੁਰਿੰਦਰ ਸਿੰਘ ਮੱਟੂ ਅਤੇ ਖੇਡ ਮੁੱਖੀ ਮਿਸ.ਪੂਜਾ
ਵਿਸ਼ਵ ਪੱਧਰ ਦੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੇ ਪ੍ਰਿੰ. ਡਾ.ਸੁਰਿੰਦਰ ਕੌਰ ਅਤੇ ਸਮੂਹ ਕਾਲਜ ਸਟਾਫ ਵੱਲੋਂ ਅੱਜ ਬੀਏ ਭਾਗ-ਪਹਿਲਾ ਦੀ ਵਿਦਿਆਰਥਣ ਅਤੇ ਹੋਣਹਾਰ ਸਾਈਕਲਿੰਗ ਖਿਡਾਰਣ ਦਮਨਪ੍ਰੀਤ ਕੌਰ ਦਾ 3 ਮੈਡਲ ਜਿੱਤ ਕੇ ਕਾਲਜ ਕੈੰਪਸ ਪੁੱਜਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ I ਇਸ ਮੌਕੇ ਕਾਲਜ ਖੇਡ ਮੁੱਖੀ ਮਿਸ ਪੂਜਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਦਮਨਪ੍ਰੀਤ ਕੌਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੇਲੋਡਰੋਮ ਵਿਖ਼ੇ 27 ਤੋਂ 29 ਨਵੰਬਰ 2024 ਨੂੰ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3, 2024 ਅਧੀਨ ਹੋਏ ਰਾਜ-ਪੱਧਰੀ ਰੋਡ ਸਾਇਕਲਿੰਗ ਮੁਕਾਬਲੇ ਵਿੱਚ ਦਮਨਪ੍ਰੀਤ ਕੌਰ ਨੇ 15 ਕਿੱਲੋਂਮੀਟਰ ਰੋਡ ਰੇਸ ਵਿੱਚ ਗੋਲਡ ਮੈਡਲ,500 ਮੀਟਰ ਅਤੇ ਕੇਰਿਨ ਰੇਸ ਵਿੱਚ ਸਿਲਵਰ (ਕੁੱਲ 3 ਮੈਡਲ) ਜਿੱਤ ਕੇ ਖਾਲਸਾ ਕਾਲਜ ਫ਼ਾਰ ਵੂਮੈਨ ਅਤੇ ਜਿਲ੍ਹਾ ਅੰਮ੍ਰਿਤਸਰ ਦਾ ਨਾਂਅ ਰੋਸ਼ਨ ਕੀਤਾ ਹੈ I ਇਸ ਮੌਕੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਕੌਰ,ਵਾਇਸ ਪ੍ਰਿੰਸੀਪਲ ਰਵਿੰਦਰ ਕੌਰ, ਡਾਕਟਰ ਸੁਮਨ ਨਈਂਅਰ, ਮਿਸ ਪੂਜਾ,ਓਂਕਾਰ ਸਿੰਘ, ਹਰਸਿਮਰਨ ਸਿੰਘ,ਜਸਮੀਤ ਕੌਰ,ਜਿਲ੍ਹਾ ਸਾਈਕਲਿੰਗ ਐਸੋਸੀਂਏਸਨ ਦੇ ਜਨ.ਸੈਕਟਰੀ ਬਾਵਾ ਸਿੰਘ ਸੰਧੂ ਭੋਮਾ, ਡੀਐਸਓ ਅਤੇ ਕੋਚ ਸਿਮਰਨਜੀਤ ਸਿੰਘ ਰੰਧਾਵਾ,ਜੀਐਨਡੀਯੂ ਕੋਚ ਰਾਜੇਸ਼ ਕੋਸ਼ਿਸ਼, ਭੁਪਿੰਦਰ ਕੁਮਾਰ,ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ, ਜਿਲ੍ਹਾ ਸਕੂਲ ਖੇਡ ਅਫ਼ਸਰ ਆਸ਼ੂ ਵਿਸ਼ਾਲ,ਹਰਦੇਸ ਸ਼ਰਮਾ, ਬਲਜਿੰਦਰ ਸਿੰਘ ਮੱਟੂ, ਹਰਪ੍ਰੀਤ ਕੌਰ,ਨਰਿੰਦਰ ਸਿੰਘ,ਬਲਜੀਤ ਕੌਰ,ਜਸਵੰਤ ਰਾਏ,ਅਮਨਪ੍ਰੀਤ ਕੌਰ, ਦਿਲਬਾਗ ਰਾਏ,ਅਨੀਤਾ ਬਤਰਾ,ਤਰਸੇਮ ਸਿੰਘ, ਅੰਮ੍ਰਿਤ ਸਿੰਘ,ਗੁਰਿੰਦਰ ਸਿੰਘ ਗਰੋਵਰ, ਬਲਕਾਰ ਸਿੰਘ ਨੇ ਦਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ
Leave a Comment
Your email address will not be published. Required fields are marked with *