ਕੀਟਨਾਸ਼ਕ ਖਾਦਾਂ ਦੇ ਸੈਪਲ ਫੇਲ ਹੋਣ ’ਤੇ 50-50 ਹਜ਼ਾਰ ਰੁਪਏ ਜੁਰਮਾਨਾ
ਗੈਰ ਮਿਆਰੀ ਖੇਤੀ ਸਮੱਗਰੀ ਵਿਕ੍ਰੇਤਾਵਾਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਹੋਈ ਸਜਾ ਅਤੇ ਜੁਰਮਾਨਾ : ਮੁੱਖ ਖੇਤੀਬਾੜੀ ਅਫਸਰ
4 ਫ਼ਰਮਾਂ ਨੂੰ ਹੋਇਆ ਜ਼ੁਰਮਾਨਾ
ਫਰੀਦਕੋਟ , 4 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਜ਼ਿਲਾ ਫਰੀਦਕੋਟ ਦੇ ਵੱਖ-ਵੱਖ ਕੀਟਨਾਸ਼ਕ/ਖਾਦਾਂ ਦੀਆਂ ਦੁਕਾਨਾਂ ਤੋਂ ਭਰੇ ਸੈਂਪਲਾਂ ’ੱਚੋਂ 2 ਨਮੂਨੇ ਗੈਰ ਮਿਆਰੀ ਪਾਏ ਗਏ। ਨਮੂਨਿਆਂ ਨਾਲ ਸੰਬੰਧਤ ਵਿਅਕਤੀਆਂ/ਫਰਮਾਂ ਨੂੰ ਮਾਨਯੋਗ ਜ਼ਿਲਾ ਅਦਾਲਤ ਵਲੋਂ ਜ਼ੁਰਮਾਨਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਦਵਾਈਆਂ/ਖਾਦਾਂ/ਬੀਜ ਉਬਲਬਧ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਖਾਦ/ਕੀਟਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਦੇ ਕਾਰੋਬਾਰ ਸਥਾਨਾਂ ਤੋਂ ਨਮੂਨੇ ਭਰੇ ਜਾਂਦੇ ਹਨ ਅਤੇ ਇਨਾਂ ਨਮੂਨਿਆਂ ਨੂੰ ਪਰਖ ਲਈ ਵੱਖ-ਵੱਖ ਪ੍ਰਯੋਗਸ਼ਾਲਾਵਾਂ ’ਚ ਪਰਖ ਕਰਨ ਲਈ ਭੇਜਿਆ ਗਿਆ ਸੀ ਅਤੇ ਦੋ ਸੈਂਪਲ ਗੈਰ ਮਿਆਰੀ ਪਾਏ ਗਏ। ਇਸ ਸਬੰਧੀ ਸਬੰਧਤ ਵਿਅਕਤੀਆ/ਫਰਮਾਂ ਖਿਲਾਫ ਪਿਛਲੇ ਤਕਰੀਬਨ 5 ਸਾਲ ਤੋਂ ਕੇਸ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਇੱਕ ਕੇਸ ’ਚ ਮਾਨਯੋਗ ਸੀ.ਜੀ.ਐੱਮ. ਫਰੀਦਕੋਟ ਦੀ ਅਦਾਲਤ ਜੱਜ ਲਵਦੀਪ ਸਿੰਘ ਹੁੰਦਲ, ਫਰੀਦਕੋਟ ਵਲੋ ਗੈਰਮਿਆਰੀ ਦਵਾਈ ਵੇਚਣ ਵਾਲੇ ਡੀਲਰ ਮੈਸਰਜ਼ ਕਿ੍ਰਸ਼ਨਾ ਪੈਸਟੀਸਾਈਡਜ ਬਲਾਕ ਕੋਟਕਪੂਰਾ, ਮਾਰਕੀਟਿੰਗ ਕੰਪਨੀ ਮੈਸਰਜ਼ ਮਕਾਡੋ ਕਰੋਪ ਸਾਇੰਸ ਬਠਿੰਡਾ ਅਤੇ ਨਿਰਮਾਤਾ ਕੰਪਨੀ ਵੈਲਕਮ ਕਰੋਪ ਹੈਲਥ ਪ੍ਰੋਡਕਸ ਹਰਿਆਣਾ ਅਤੇ ਇਹਨਾ ਦੇ ਜਿੰਮੇਵਾਰ ਵਿਅਕਤੀਆ ਨੂੰ ਦੋਸ਼ੀ ਕਰਾਰ ਦਿੰਦਿਆਂ 50,000-50,000 ਹਜਾਰ ਜੁਰਮਾਨਾ ਅਤੇ ਇੱਕ-ਇੱਕ ਸਾਲ ਦੀ ਸਜਾ ਸੁਣਾਈ ਗਈ ਹੈ। ਉਹਨਾਂ ਦੱਸਿਆ ਕਿ ਇੱਕ ਹੋਰ ਕੇਸ ’ਚ ਮਾਨਯੋਗ ਅਦਾਲਤ ਜੈਤੋ ਜੱਜ ਹਰਪ੍ਰੀਤ ਸਿੰਘ ਵੱਲੋ ਗੈਰਮਿਆਰੀ ਦਵਾਈ ਵੇਚਣ ਵਾਲੀ ਨਿਰਮਾਤਾ ਕੰਪਨੀ ਧਾਨੁਕਾ ਐਗਰੀਟੈਕ ਨੂੰ ਅਤੇ ਇਸ ਦੇ ਜਿੰਮੇਵਾਰ ਵਿਅਕਤੀਆ ਨੂੰ ਦੋਸੀ ਕਰਾਰ ਦਿੰਦੇ ਹੋਏ 10,000-10,000 ਹਜਾਰ ਜੁਰਮਾਨਾ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਵੱਲੋ ਸਾਰੇ ਦਵਾਈਆਂ/ਖਾਦ/ਬੀਜ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ। ਉਹਨਾਂ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦਵਾਈਆਂ/ਖਾਦ/ਬੀਜ ਕਿਸਾਨਾ ਨੂੰ ਪੱਕੇ ਬਿੱਲ ’ਤੇ ਦੇਣ ਤਾਂ ਜੋ ਕਿਸਾਨਾ ਨੂੰ ਮਿਆਰੀ ਦਵਾਈਆਂ/ਖਾਦ/ਬੀਜ ਉਪਲਬਧ ਹੋ ਸਕਣ। ਇਸ ਮੌਕੇ ਉਹਨਾਂ ਦੇ ਨਾਲ ਡਾ. ਗੁਰਪ੍ਰੀਤ ਸਿੰਘ, ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਹਾਜ਼ਰ ਸਨ।
Leave a Comment
Your email address will not be published. Required fields are marked with *