ਸਾਈਕਲਿੰਗ ਨੂੰ ਪ੍ਰਮੋਟ ਕਰਨਾ ਸਮੇਂ ਦੀ ਲੋੜ : ਮੱਟੂ
ਅੰਮ੍ਰਿਤਸਰ, 8 ਸਤੰਬਰ (ਵਰਲਡ ਪੰਜਾਬੀ ਟਾਈਮਜ਼ )
ਸਾਈਕਲਿੰਗ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਪਿੱਛਲੇ ਚਾਰ ਦਿਨਾਂ ਤੋਂ ਅੰਮ੍ਰਿਤਸਰ ਵਿਖ਼ੇ ਚੱਲ ਰਹੀ ਖੇਲੋ ਇੰਡੀਆ ਵੂਮੈਨ ਰੋਡ/ਟ੍ਰੈਕ ਸਾਈਕਲਿੰਗ ਲੀਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੇਲੋਡਰੋਮ ਵਿਖ਼ੇ ਅਮਿੱਟ ਯਾਦਾਂ ਛੱਡਦੀ ਸੰਪਨ ਹੋ ਗਈ I ਜੇਤੂ ਖਿਡਾਰਨਾ ਨੂੰ ਇਨਾਮ ਵੰਡਣ ਦੀ ਰਸਮ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ ਅਦਾ ਕਰਦਿਆਂ ਕਿਹਾ ਕੇ ਮਹਿਲਾਵਾ ਦੀ ਸਾਈਕਲਿੰਗ ਖੇਡ ਨੂੰ ਪ੍ਰਮੋਟ ਕਰਨਾ ਸਮੇਂ ਦੀ ਲੋੜ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਈਕਲਿੰਗ ਕੋਚ ਰਾਜੇਸ਼ ਕੌਸ਼ਿਕ ਨੇ ਜੇਤੂ ਖਿਡਾਰਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਸਬ-ਜੂਨੀਅਰ ਕੈਰਿਨ ਰੇਸ ‘ਚ ਅੰਜਲੀ ਜਾਖੜ ਪੰਜਾਬ, ਤਰੁਣ ਕੁਮਾਰੀ ਮਣੀਪੁਰ, ਗੁੰਤਾਸ ਸੰਧੂ ਪੰਜਾਬ, ਸਬ-ਜੂਨੀਅਰ ਸੇਕ੍ਰੇਚ 4 ਕਿੱਲੋਮੀਟਰ ਰੇਸ ‘ਚ ਅੰਜਲੀ ਜਾਖੜ ਪੰਜਾਬ, ਤਰੁਣ ਕੁਮਾਰੀ ਮਣੀਪੁਰ, ਗੁੰਤਾਸ ਸੰਧੂ ਸਬ-ਜੂਨੀਅਰ ਇੰਡਵੀਜਲ ਪ੍ਰਸ਼ੂਟ 2 ਕਿੱਲੋ ਮੀਟਰ ਰੇਸ ‘ਚ ਤਰੁਣ ਕੁਮਾਰੀ ਮਣੀਪੁਰ,ਅੰਜਲੀ ਜਾਖੜ ਪੰਜਾਬ,ਕੋਮਲ ਹਰਿਆਣਾ I ਜੂਨੀਅਰ ਵੂਮੇਨ ਕੈਰਿਨ ਰੇਸ ‘ਚ ਹਰਸ਼ਿਤਾ ਜਾਖੜ ਪੰਜਾਬ, ਸੁਹਾਨੀ ਕੁਮਾਰੀ ਬਿਹਾਰ, ਅਨੁਪਮਾ ਕਰਨਾਟਕਾ, ਜੂਨੀਅਰ ਇੰਡਵੀਜਲ ਪ੍ਰਸ਼ੂਟ 2 ਕਿੱਲੋਮੀਟਰ ਰੇਸ ‘ਚ ਹਰਸ਼ਿਤਾ ਜਾਖੜ ਪੰਜਾਬ, ਸੰਤੋਸੀ ਝਾਰਖੰਡ, ਸੋਹਾਣੀ ਕੁਮਾਰੀ ਬਿਹਾਰ I ਜੂਨੀਅਰ ਵੂਮੇਨ 5 ਕਿੱਲੋਮੀਟਰ
ਸੇਕ੍ਰੇਚ ਰੇਸ ‘ਚ ਹਰਸ਼ਿਤਾ ਜਾਖੜ ਪੰਜਾਬ,ਸੋਹਾਣੀ ਕੁਮਾਰੀ ਬਿਹਾਰ,ਅਨੁਪਮਾ ਕਰਨਾਟਕਾ,ਇਲਈਟ ਵੂਮੇਨ ਕੈਰਿਨ ਰੇਸ ‘ਚ ਮਿਨਾਕਸ਼ੀ ਹਰਿਆਣਾ, ਸਵਾਤੀ ਉਡੀਸ਼ਾ, ਪਾਰੁਲ ਹਰਿਆਣਾ,ਇਲਈਟ ਵੂਮੇਨ ਰੇਸ ‘ਚ ਸੇਕ੍ਰੇਚ 10 ਕਿਲੋ ਮੀਟਰ ਮੀਟਰ ਰੇਸ ਮਿਨਾਕਸ਼ੀ ਹਰਿਆਣਾ, ਸਵਾਤੀ ਉਡੀਸ਼ਾ, ਪਾਰੁਲ ਹਰਿਆਣਾ,ਇੰਡਵੀਜਲ ਪ੍ਰਸ਼ੂਟ 3000 ਮੀਟਰ ਰੇਸ ‘ਚ ਇਲਈਟ ਵੂਮੇਨ ਮਿਨਾਕਸ਼ੀ ਹਰਿਆਣਾ, ਸਵਾਤੀ ਉਡੀਸ਼ਾ, ਪਾਰੁਲ ਹਰਿਆਣਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਇਆI ਇਸ ਮੌਕੇ ਨੀਰਜ ਤਨਵਰ, ਜਗਦੀਪ ਸਿੰਘ ਕਾਹਲੋਂ, ਜੋਗਿੰਦਰ ਸਿੰਘ,ਬਾਵਾ ਸਿੰਘ,ਰਾਜੇਸ਼ ਕੌਸ਼ਿਕ,ਭੁਪੇਂਦਰ ਕੁਮਾਰ, ਪ੍ਰਵੀਨ,ਰਾਜਿਦਰ,ਨੇਹਾ, ਰਾਜਵਿੰਦਰ,ਨਰਿੰਦਰ ਸਿੰਘ ਰੇਲਵੇ ਹਾਜ਼ਰ ਸਨ I
ਫੋਟੋ ਕੈਪਸ਼ਨ: ਜੇਤੂ ਸਾਈਕਲਿੰਗ ਖਿਡਾਰਨਾਂ ਨੂੰ ਸਨਮਾਨਿਤ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ,ਨੀਰਜ ਤਨਵਰ,ਬਾਵਾ ਸਿੰਘ, ਰਾਜੇਸ਼ ਕੋਸ਼ਿਕ, ਜਗਦੀਪ ਸਿੰਘ ਕਾਹਲੋਂ ਤੇ ਭੁਪਿੰਦਰ ਕੁਮਾਰ