ਐਸ਼ ਵੀ ਕੀਤੀ ਤਾਂ ਕੀਤੀ ਰੱਜ ਕੇ।
ਜੇ ਅਸਾਂ ਪੀਤੀ ਤਾਂ ਪੀਤੀ ਰੱਜ ਕੇ।
ਆਸ਼ਕੀ ਦੀ ਅੰਨੀ ਬੋਲੀ ਨੇਰ੍ਹੀਂ,
ਸਾਡੇ ਤੇ ਬੀਤੀ ਤਾਂ ਬੀਤੀ ਰੱਜ ਕੇ।
ਮਿਹਨਤਾਂ ਦੇ ਰੰਗ ਬਿਰੰਗੇ ਧਾਗੇ ਨਾਲ,
ਰੀਝ ਵੀ ਸੀਤੀ ਤਾਂ ਸੀਤੀ ਰੱਜ ਕੇ।
ਲੱਖਾਂ ਕਿਸਮਾਂ ਦੀ ਅਜਬ ਖ਼ੁਸ਼ਬੂ,
ਬਾਗ਼ ’ਚੋਂ ਲੀਤੀ ਤਾਂ ਲੀਤੀ ਰੱਜ ਕੇ।
ਬਾਲਮਾ ਮਟਰ ਗਸ਼ਤੀ ਦੀ ਵੀ ਹੱਦ ਏ,
ਸ਼ਹਿਰ ਵਿਚ ਕੀਤੀ ਤਾਂ ਕੀਤੀ ਰੱਜ ਕੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
ਐਡਮਿੰਟਨ ਕਨੇਡਾ।