ਬਨੂੰੜ, 18 ਨਵੰਬਰ (ਕੇ.ਐੱਸ. ਸੈਣੀ/ਵਰਲਡ ਪੰਜਾਬੀ ਟਾਈਮਜ਼)
ਰੋਮੀ ਘੜਾਮੇਂ ਵਾਲ਼ਾ ਦੇ ਨਵੇਂ ਗੀਤ ‘ਦੁਸ਼ਮਣ ਦੀ ਦਾਰੂ ?’ ਦੀ ਸ਼ੂਟਿੰਗ ਅੱਜ ਮੁਕੰਮਲ ਕਰ ਲਈ ਗਈ। ਜਿਸ ਬਾਰੇ ਇਸ ਗੀਤ ਦੇ ਗੀਤਕਾਰ ਭਿੰਦਰ ਮਲਿਕਪੁਰ ਨੇ ਦੱਸਿਆ ਕਿ ਹਨੀ ਬੀ. ਦੇ ਸੰਗੀਤਬੱਧ ਕੀਤੇ ਤੇ ਭੁਪਿੰਦਰ ਸਿੰਘ ਦੁਰਾਲੀ ਦੁਆਰਾ ਫਿਲਮਾਏ ਇਸ ਪ੍ਰਾਜੈਕਟ ਵਿੱਚ ਖੁਦ ਭਿੰਦਰ, ਰੋਮੀ, ਅੰਗਰੇਜ ਸਿੰਘ ਗੱਜੂ, ਬਲਜਿੰਦਰ ਸਿੰਘ ਖੰਨਾ, ਰਾਜਿੰਦਰ ਸਿੰਘ (ਕਾਕਾ ਚਿਕਨ ਸੈਂਟਰ), ਪੱਪੂ ਰਾਮ, ਬਲਜਿੰਦਰ ਸਿੰਘ ਪਾਲਾ, ਸਪੂਰਨ ਸਿੰਘ ਸਰਪੰਚ, ਪ੍ਰੀਤਮ ਸਿੰਘ ਫੌਜੀ ਅਤੇ ਹਰਬੰਸ ਸਿੰਘ ਸੰਧੂ ਨੇ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਰਣਜੀਤ ਸਿੰਘ ਸੰਧੂ ਸਾਬਕਾ ਸਰਪੰਚ, ਚੰਨਾ ਸਿੰਘ, ਗੁਰਸੇਵਕ ਸੰਧੂ, ਬਲਜਿੰਦਰ ਧੀਮਾਨ ਅਤੇ ਜਗਿੰਦਰ ਸਿੰਘ ਸੰਧੂ ਹਾਜ਼ਰ ਸਨ।
Leave a Comment
Your email address will not be published. Required fields are marked with *