ਗੁ. ਗੋਦੜੀ ਸਾਹਿਬ ਦੇ ਲੰਗਰ ਹਾਲ ਵਿਖੇ ਸਾਫ਼ ਪਾਣੀ ਲਈ ਨਵੇਂ ਆਰ.ਓ. ਦਾ ਉਦਘਾਟਨ
ਫਰੀਦਕੋਟ, 21 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਨੂੰ ਸਮਰਪਿਤ ਆਗਮਨ-ਪੁਰਬ 2024 ਮੌਕੇ ਗੁਰਦੁਆਰਾ ਗੋਦੜੀ ਸਾਹਿਬ ਦੇ ਲੰਗਰ ਹਾਲ ਵਿਖੇ ਸਾਫ਼ ਪਾਣੀ ਦੇ ਪ੍ਰਬੰਧ ਲਈ ਨਵਾਂ ਆਰ.ਓ. ਲਗਾਇਆ ਗਿਆ। ਜਿਸ ਦੀ ਕੈਪਸਿਟੀ 1500 ਲੀਟਰ ਹੈ ਤਾਂ ਜੋ ਮੇਲੇ ਦੌਰਾਨ ਆਈ ਹੋਈ ਸੰਗਤ ਨੂੰ ਪਾਣੀ ਦੀ ਕੋਈ ਸਮੱਸਿਆ ਨਾ ਆਵੇ। ਲੰਗਰ ਹਾਲ ਦੇ ਇਸ ਨਵੇਂ ਆਰ. ਓ ਦਾ ਉਦਘਾਟਨ ਅੱਜ ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਬਾਬਾ ਫਰੀਦ ਆਗਮਨ ਪੁਰਬ ਮੇਲੇ ’ਚ ਆਈ ਹੋਈ ਸੰਗਤ ਨੂੰ ਲੰਗਰ ਨਾਲ ਸ਼ੁੱਧ ਤੇ ਸਾਫ਼ ਪਾਣੀ ਪੀਣ ਲਈ ਮੁਹੱਇਆ ਕਰਵਾਇਆ ਗਿਆ ਹੈ। ਇਸ ਮੌਕੇ ਦੀਪਇੰਦਰ ਸਿੰਘ ਸੇਖੋਂ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਅਤੇ ਐਕਜੀਕਿਊਟਿਵ ਮੈਂਬਰਜ਼ ਚਰਨਜੀਤ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ ਅਤੇ ਨਰਿੰਦਰਪਾਲ ਸਿੰਘ ਬਰਾੜ ਵੀ ਹਾਜ਼ਰ ਸਨ।