ਮਿਲਾਨ, 12 ਅਪ੍ਰੈਲ (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਵਿੱਚ ਚੱਲ ਰਹੀ ਨਗਰ ਕੀਰਤਨ ਦੀ ਲੜੀ ਦੌਰਾਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨ ਜਵਾਨੀ ਕਰੋਚੇ ਕਰਮੋਨਾ ਵੱਲੋਂ ਸਜਾਇਆ ਜਾ ਰਿਹਾ ਹੈ ਜਿਸ ਵਿੱਚ 12 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਹੋਣਗੇ ਅਤੇ ਭੋਗ 14 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ਅਤੇ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਸੰਜਵਾਨੀ ਕਰੋਚੇ ਸ਼ਹਿਰ ਦੇ ਪਿਆਸੇ ਵਿੱਚੋਂ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਨਗਰ ਦੀ ਪਰਿਕਰਮਾ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਵਾਪਸ ਪਿਆਸੇ ਵਿੱਚ ਪਹੁੰਚੇਗਾ ਅਤੇ ਉਪਰੰਤ ਉੱਥੇ ਦੀਵਾਨ ਸਜਾਏ ਜਾਣਗੇ ਇਹਨਾਂ ਦੀਵਾਨਾਂ ਵਿੱਚ ਭਾਈ ਕੁਲਵੰਤ ਸਿੰਘ ਯੂਕੇ ਵਾਲਿਆਂ ਦੇ ਢਾਡੀ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਰਾਹੀ ਗੁਰ ਇਤਿਹਾਸ ਸਰਵਣ ਕਰਵਾਉਣਗੇ ਅਤੇ ਹੋਰ ਰਾਗੀ ਅਤੇ ਕਵੀਸ਼ਰੀ ਜਥੇ ਹਾਜ਼ਰੀ ਭਰਨਗੇ। ਇਸ ਨਗਰ ਕੀਰਤਨ ਵਿੱਚ ਗਤਕਾ ਅਕੈਡਮੀ ਵੱਲੋਂ ਗਤਕੇ ਦੇ ਜੋਹਰ ਦਿਖਾਏ ਜਾਣਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ, ਇਟਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਜਥੇਬੰਦੀਆਂ ਤੇ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋ ਵੱਧ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਅਤੇ ਵੱਖ ਵੱਖ ਪ੍ਰਕਾਰ ਦੇ ਭੋਜਨ ਦੇ ਸਟਾਲ ਵੀ ਲਗਾਏ ਜਾਣਗੇ।
Leave a Comment
Your email address will not be published. Required fields are marked with *