ਸਿੱਖਿਆ ਪੱਧਰ ਉੱਚਾ ਚੁੱਕਣ ਲਈ ਐਡੂਵੇਟ ਟੀਮ ਵਲੋਂ ਸਿੱਖਿਆ ਵਿਧੀਆਂ ਦਾ ਨਿਰੀਖਣ
ਅਧਿਆਪਕਾਂ ਦੀ ਪ੍ਰਤਿਭਾ ਨਿਖਾਰਨ ਲਈ ਗੁਰੂਕੂਲ ਸਕੂਲ ਪੁਹੰਚੇ ਸਿੱਖਿਆ ਸੁਪਰਵਾਈਜ਼ਰ
ਕੋਟਕਪੂਰਾ, 22 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਅਜਿਹੀ ਸੰਸਥਾ ਹੈ, ਜਿੱਥੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਤੇ ਅਜੋਕੇ ਯੁੱਗ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਐਡੂਵੇਟ ਸਿੱਖਿਆ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ। ਇਹ ਸਿੱਖਿਆ ਪ੍ਰਣਾਲੀ ਸੰਪੂਰਨ ਤੌਰ ’ਤੇ ਤਕਨੀਕ ਅਧਾਰਤ ਹੋਣ ਕਰਕੇ ਹਰ ਕਲਾਸ ’ਚ ਵੱਖਰੀਆਂ ਟੀ.ਵੀ. ਸਕਰੀਨਾਂ ਦੇ ਨਾਲ਼-ਨਾਲ਼ ਸਮਾਰਟ ਟੈਬਜ਼ ਦੀ ਵਰਤੋਂ ਕੀਤੀ ਜਾਂਦੀ ਹੈ 21ਵੀਂ ਸਦੀ ਦੀਆਂ ਵਿਸ਼ੇਸ ਲੋੜਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਪਾਠਕ੍ਰਮ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਐਡੂਵੇਟ ਸਿੱਖਿਆ ਪ੍ਰਣਾਲੀ ਦੁਆਰਾ ਤਿਆਰ ਕੀਤੇ ਗਏ ਪਾਠਕ੍ਰਮ ’ਚ ਲੈਂਗੂਏਜ ਡਿਵੈਲਪਮੈਂਟ ਪ੍ਰਤੀ ਅਗਵਾਈ ਦੇ ਨਾਲ਼-ਨਾਲ਼ ਨੈਤਿਕ ਕਦਰਾਂ-ਕੀਮਤਾਂ, ਚੰਗੀਆਂ ਆਦਤਾਂ ਅਤੇ ਨਿੱਜੀ ਜ਼ਿੰਦਗੀ ਵਿੱਚ ਵਿਚਰਨ ਲਈ ਸਮਾਜਿਕ ਨਿਯਮਾਂ ਦੀ ਪਰਪੱਕਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਕੀ ਅਧਿਆਪਕਾਂ ਦੁਆਰਾ ਇਹਨਾਂ ਨਿਯਮਾਂ ਅਤੇ ਨਵੀਨ ਪੜਾਉਣ ਵਿਧੀਆਂ ਦਾ ਸਹਿਜੇ ਪਾਲਣ ਕੀਤਾ ਜਾਂਦਾ ਹੈ?, ਦਾ ਨਿਰੀਖਣ ਕਰਨ ਲਈ ਐਡੂਵੇਟ ਸਿੱਖਿਆ ਪ੍ਰਣਾਲੀ ਬੰਗਲੌਰ ਵਲੋਂ ਸ਼੍ਰੀਮਾਨ ਮਨਪ੍ਰੀਤ ਸਿੰਘ (ਆਈ.ਟੀ.) ਅਤੇ ਮੈਡਮ ਜੁਆਨਾ ਨੇ ਬਤੌਰ ਸੁਪਰਵਾਈਜ਼ਰ ਵਿਜ਼ਿਟ ਕੀਤਾ ਸਕੂਲ ਪੁਹੰਚਣ ’ਤੇ ਉਹਨਾਂ ਵੱਖ-ਵੱਖ ਜਮਾਤਾਂ ਵਿੱਚ ਵੱਖ-ਵੱਖ ਅਧਿਆਪਕਾਂ ਦੇ ਹਰੇਕ ਵਿਸ਼ੇ ਦੀਆਂ ਪੜਾਉਣ ਵਿਧੀਆਂ ਨੂੰ ਪਰਖਿਆ ਇਸ ਨਿਰੀਖਣ ਅਧੀਨ ਉਹਨਾਂ ਅਧਿਆਪਕ ਦਾ ਵਿਦਿਆਰਥੀ ਨਾਲ਼ ਵਿਵਹਾਰ, ਸਿੱਖਣ ਲਈ ਢੁੱਕਵਾਂ ਵਾਤਾਵਰਨ, ਗ੍ਰੀਨ ਬੋਰਡ ਲਿਖ਼ਤ, ਵਿਸ਼ੇ ਬਾਰੇ ਜਾਣਕਾਰੀ, ਪਾਠ ਯੋਜਨਾ, ਸਹਾਇਕ ਸਮੱਗਰੀ ਦੀ ਸਹੀ ਵਰਤੋਂ, ਹਰੇਕ ਬੱਚੇ ਦੀ ਭਾਗੀਦਾਰੀ, ਢੁਕਵੀਂ ਪੜਾਉਣ ਵਿਧੀ, ਟੀ.ਵੀ. ਸਕ੍ਰੀਨ ਅਤੇ ਟੈਬ ਦੀ ਸਹੀ ਵਰਤੋਂ ਆਦਿ ਨੁਕਤਿਆਂ ਉੱਤੇ ਪੜਚੋਲ ਕੀਤੀ ਐਡੂਵੇਟ ਟੀਮ ਵੱਲੋਂ ਲਗਭਗ ਸਾਰੀਆਂ ਜਮਾਤਾਂ ’ਚ ਕੀਤੇ ਨਿਰੀਖਣ ਤੋਂ ਬਾਅਦ ਸਮੂਹ ਅਧਿਆਪਕਾਂ ਨਾਲ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਉਹਨਾਂ ਇਸ ਮੀਟਿੰਗ ’ਚ ਪੜਾਈ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ਼ ਨਾਲ਼, ਬੱਚਿਆਂ ਦੇ ਹੁਨਰ ਅਤੇ ਯੋਗਤਾ ਨੂੰ ਨਿਖ਼ਾਰਨ ਦੀਆਂ ਅਜੋਕੀਆਂ ਵਿਧੀਆਂ ਬਾਰੇ ਦੱਸਿਆ ਤਾਂ ਜੋ ਲਾਗੂ ਕੀਤੀ ਸਿੱਖਿਆ ਪ੍ਰਣਾਲੀ ਦੁਆਰਾ ਮਿੱਥੇ ਗਏ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ ਇਸ ਦੌਰਾਨ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਜਿੱਥੇ ਇਸ ਨਿਰੀਖਣ ਕਾਰਜ ਵਿੱਚ ਸਹਿਯੋਗ ਦਿੱਤਾ, ਉੱਥੇ ਹੀ ਐਡੂਵੇਟ ਵੱਲੋਂ ਪਹੁੰਚੀ ਟੀਮ ਦਾ ਧੰਨਵਾਦ ਵੀ ਕੀਤਾ।