ਕੋਟਕਪੂਰਾ, 11 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀ ਨੌ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਹਰੀ ਨੌ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਅਤੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਕਥਾਵਾਚਕ ਭਾਈ ਸਲਿੰਦਰ ਸਿੰਘ ਜੀ ਹਰੀ ਨੌ ਵਾਲਿਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਇਤਿਹਾਸਕ ਵੀਚਾਰਾਂ ਸੁਣਾ ਕੇ ਜਾਣੂ ਕਰਵਾਇਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਹੋਰਨਾਂ ਗੁ ਇਲਾਵਾ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਊਧਮ ਸਿੰਘ, ਗੁਰਚਰਨ ਸਿੰਘ ਪੱਪੂ ਮੈਂਬਰ, ਸੁਰਜੀਤ ਸਿੰਘ ਗੀਸ਼ਾ ਮੈਂਬਰ, ਮਨਜੀਤ ਸਿੰਘ ਮੀਤਾ ਮੈਂਬਰ, ਜਸਦੀਪ ਸਿੰਘ ਹੈੱਡ ਗ੍ਰੰਥੀ, ਬਾਬਾ ਪਾਲਾ ਸਿੰਘ ਮੁੱਖ ਸੇਵਾਦਾਰ, ਦਰਸ਼ਨ ਸਿੰਘ ਸਾਬਕਾ ਪ੍ਰਧਾਨ, ਲਖਵਿੰਦਰ ਸਿੰਘ ਫੌਜੀ ਸਾਬਕਾ ਮੈਂਬਰ, ਸ਼ਿੰਦਰ ਸਿੰਘ ਸਾਬਕਾ ਮੈਂਬਰ,ਕੁਲਵੰਤ ਸਿੰਘ ਫੌਜੀ, ਨਛੱਤਰ ਸਿੰਘ ਫੌਜੀ,ਜੋਗਾ ਸਿੰਘ ਖਾਲਸਾ, ਸੁਖਦੀਪ ਸਿੰਘ ਰੋਸ਼ਾ,ਮਾਸਟਰ ਗੇਜ ਰਾਮ ਭੌਰਾ, ਪ੍ਰਭਜੋਤ ਸਿੰਘ ਪੁੰਨੀ, ਤੇ ਸਮੂਹ ਨਗਰ ਨਿਵਾਸੀ ਅਤੇ ਸੰਗਤਾਂ ਵੀ ਹਾਜ਼ਰ ਸਨ।