ਜਿਸ ਬਾਣੀ ਨੂੰ ਰੱਚ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਜੋ ਵਾਕ ਸੀ ਸੱਚ ਕਰ “ਦੋਹਿਤਾ ਬਾਣੀ ਕਾ ਬੋਹਿਤਾ” ਇਸ ਵਰ ਨੂੰ ਸੱਚਾ ਸਾਬਤ ਕੀਤਾ ਹੈ ।
“ਧੁਰ ਕੀ ਬਾਣੀ ਆਈ”
ਗੁਰੂ ਨਾਨਕ ਦੇਵ ਜੀ,
ਗੁਰੂ ਅੰਗਦ ਦੇਵ ਜੀ
ਗੁਰੂ ਅਮਰਦਾਸ ਜੀ
ਗੁਰੂ ਰਾਮਦਾਸ ਜੀ
ਇਹ ਸਾਰੀ ਬਾਣੀ ਰੱਚੀ ਹੈ।
ਇਹ ਬਾਣੀ ਜਿਥੇ ਜਿਥੇ ਸੀ ਇੱਕਠੀ ਕੀਤੀ ਗਈ।ਕਿਤਨੇ ਹੀ ਗੁਰਸਿੱਖਾਂ ਜੋ ਗੁਰੂ ਸਾਹਿਬ ਦੇ ਨਿਕਟਵਰਤੀ ਸਨ।ਕਿਤਨੇ ਕੁ ਲੋਕਾਂ ਜ਼ਬਾਨੀ ਯਾਦ ਸੀ। ਭਗਤਾਂ ਕੋਲ ਲਿਖ਼ਤੀ ਰੂਪ ਵਿਚ ਬਾਣੀ ਵੀ ਸੀ।ਉਹ ਭਗਤ ਹੋਏ ਹਨ।
ਜਿਨ੍ਹਾਂ ਜਿਨ੍ਹਾਂ ਭਗਤਾ ਨੇ ਪਰਮੇਸ਼ੁਰ ਪ੍ਰਭੂ ਪਰਥਾਏ ਉਸਤਤ ਕੀਤੀ।
ਬਾਣੀ ਉਚਾਰਨ ਕੀਤੀ ਭਾਂਵੇ ਉਹ ਭਗਤ ਮੁਸਲਮਾਨ ਜਾਤੀ, ਨੀਵੀਂ ਜਾਤੀ ਦੇ ਸਨ।
ਪਰ ਗੁਰੂ ਜੀ ਨੇ ਉਨ੍ਹਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ।
ਜਿਸ ਦਾ ਗੁਰੂ ਅਰਜਨ ਦੇਵ ਜੀ ਨੇ ਸਮੂਹ ਬਾਣੀ ਦੀ ਸੁਧਾਈ ਦਾ ਕਾਰਜ ਸੰਮਤ੧੬੫੫ਵਿਚ ਚਾਲੂ ਕੀਤਾ ਗਿਆ ਸੀ।
ਇਸ ਬਾਣੀ ਦੀਆਂ ਲਿਖ਼ਤੀ ਤੌਰ ਤੇ ਸੈਂਚੀਆਂ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਸਾਹਿਬ ਵਿਖੇ ਸਨ। ਜਿਨ੍ਹਾਂ ਨੂੰ ਲਿਆਉਣ ਵਾਸਤੇ ਬਾਬਾ ਬੁੱਢਾ ਜੀ ਤੇ ਬਾਬਾ ਗੁਰਦਾਸ ਜੀ ਨੂੰ ਭੇਜਿਆ। ਬਾਬਾ ਮੋਹਨ ਜੀ ਨੇ ਇਨਕਾਰ ਕਰ ਦਿੱਤਾ।
ਫਿਰ ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਲੈ ਕੇ ਗੋਇੰਦਵਾਲ ਉਸ ਅਸਥਾਨ ਪੁੱਜੇ। ਜਿਥੇ ਬਾਬਾ ਮੋਹਨ ਜੀ ਰਹਿੰਦੇ ਸਨ।
ਜਦੋਂ ਗੁਰੂ ਜੀ ਨੇ ਦੇਖਿਆ ਮੋਹਨ ਜੀ ਭਜਨ ਬੰਦਗੀ ਵਿਚ ਲੀਨ ਹਨ।ਸਮਾਧੀ ਲੱਗੀ ਹੋਈ ਹੈ।
ਗੁਰੂ ਜੀ ਨੇ ਸੁਰੰਦਾ ਵਜਾਇਆ ਤੇ ਮਿੱਠੀ ਸੁਰ ਦੇ ਨਾਲ ਇਹ ਸ਼ਬਦ ਗਾਇਨ ਕੀਤਾ”ਮੋਹਨ ਤੇਰੇ ਊਚੈ ਮੰਦਰ ਮਹਲ ਅਪਾਰਾ।। ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ।।
ਜਦੋਂ ਮੋਹਨ ਜੀ ਨੇ ਗੁਰੂ ਜੀ ਦੀ ਰਸਨਾ ਤੋਂ ਇਹ ਸੁਣਿਆ
ਬਾਬਾ ਜੀ ਸਮਾਧੀ ਖੁਲ੍ਹ ਗਈ।
ਬਾਬਾ ਜੀ ਚੁਬਾਰੇ ਤੋਂ ਉਤਰ ਕੇ
ਗੁਰੂ ਜੀ ਦੇ ਕੋਲ ਖੜੇ ਹੋਏ।
ਬਾਬਾ ਮੋਹਨ ਜੀ ਬੜੈ ਗੁਰਿਜ ਨਾਲ ਬੋਲੇ ਹੁਣ ਕੀ ਲੈਣ ਆੲਏ ਹੋ।
ਪਹਿਲਾਂ ਤਾਂ ਪਿਤਾ ਜੀ ਪਾਸੋਂ ਸਾਡੀ ਗੁਰਤਾ ਵਸਤ ਲੈ ਗੲ ਹੋ ਹੂਣ ਬਾਣੀ ਵੀ ਲੈਣ ਆਏ ਹੋ।
ਗੁਰੁ ਜੀ ਨੇ ਦੋ ਅੰਕ ਹੋਰ ਗਾਇਣ ਕਰ ਦਿੱਤੇ।ਮੋਹਨ ਜੀ ਦਾ ਦਿਲ ਮੋਮ ਹੋ ਗਿਆ।
ਬੜਾ ਆਦਰ ਸਤਿਕਾਰ ਕੀਤਾ ਫਿਰ ਸੈਚੀਆਂ ਗੁਰੂ ਜੀ ਨੂੰ ਸੌਂਪ ਦਿੱਤੀ।
ਗੁਰੂ ਜੀ ਨੇ ਪਾਲਕੀ ਤਿਆਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਕਰਦੇ ਹੋਏ।ਆਏ।ਤੇ ਭਗਤਾਂ ਦੀ ਬਾਣੀ ਵੀ ਤਰਤੀਬ ਨਾਲ ਇਸ ਵਿਚ ਰੱਖੀ।
ਜਿਸ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾਂ ਉਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ
ਇਹ ਬੀੜ ਧੀਰਮਲੀਏ ਸੋਢੀ ਕਰਤਾਰ ਪੁਰ ਪਾਸ ਹੈ।
ਗੁਰੂ ਦਸ਼ਮੇਸ਼ ਪਿਤਾ ਜੀ ਨੇ ਬੀੜ ਮਂਗੀ ਨਹੀਂ ਦਿੱਤੀ।ਗੁਰੂ ਜੀ ਨੇ ਆਪ ਬੀੜ ਸਾਹਿਬ ਲਿਖਵਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਕੀਤੀ।ਤੇ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਾ ਕੇ ਸਭ ਨੂੰ ਗੁਰੂ ਮੰਨਣ ਬਾਰੇ ਦਸਿਆ।
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ।ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

ਸੁਰਜੀਤ ਸਾਰੰਗ