ਬਠਿੰਡਾ 11 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਆਈ ਕੇਅਰ ਸੈਂਟਰ ਘੁੱਦਾ ਵੱਲੋਂ ਚਿੱਟਾ ਮੋਤੀਆ ਦੇ ਨਾਲ ਸਬੰਧਤ ਮਰੀਜ਼ਾਂ ਦੇ ਅਤਿ ਆਧੁਨਿਕ ਤਕਨੀਕ ਰਾਹੀਂ ਮੁਫਤ ਆਪ੍ਰੇਸ਼ਨ ਕੀਤੇ ਗਏ। ਬਠਿੰਡਾ ਦਿਹਾਤੀ ਪ੍ਰੈਸ ਕਲੱਬ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲੰਘੇ ਦਿਨੀਂ ਪਿੰਡ ਚੁੱਘੇ ਖੁਰਦ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ ਸੀ, ਜਿਸ ਵਿੱਚ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ, ਉਥੇ ਹੀ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਮੁਫ਼ਤ ਕਰਵਾਏ ਗਏ ਹਨ। ਇਹਨਾਂ ਆਪਰੇਸ਼ਨਾਂ ਲਈ ਅਬਇੰਦਰ ਸਿੰਘ ਢਿੱਲੋਂ ਵਾਸੀ ਯੂਐਸਏ ਅਤੇ ਉਨਾਂ ਦੇ ਭਰਾ ਯਾਦਵਿੰਦਰ ਸਿੰਘ ਪੁੱਤਰ ਸਵਰਗਵਾਸੀ ਬੇਅੰਤ ਸਿੰਘ (ਸੇਵਾ ਮੁਕਤ ਹੈਡ ਮਾਸਟਰ) ਵਾਸੀ ਭੁੱਚੋ ਕਲਾਂ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਸੇਵਾ ਕੀਤੀ ਗਈ ਹੈ। ਇਹ ਅਪ੍ਰੇਸ਼ਨ ਡਾ. ਕਰਨ ਸਾਰਵਾਲ ਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਗਏ, ਮਰੀਜ਼ਾਂ ਦੇ ਲੈਂਜ ਪਾਏ ਗਏ। ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਹੋਰ ਕੋਈ ਵੀ ਲੋੜਵੰਦ ਮਰੀਜ਼ ਮੁਫ਼ਤ ਆਪਰੇਸ਼ਨ ਕਰਾਉਣਾ ਚਾਹੁੰਦਾ ਹੈ ਤਾਂ ਉਹ ਗੁਰੂ ਨਾਨਕ ਆਈ ਕੇਅਰ ਸੈਂਟਰ (ਸਿਵਲ ਹਸਪਤਾਲ ਘੁੱਦਾ ਦੇ ਸਾਹਮਣੇ) ਸੰਪਰਕ ਕਰ ਸਕਦਾ ਹੈ।ਆਪ੍ਰੇਸ਼ਨਾਂ ਮੌਕੇ ਕਲੱਬ ਚੇਅਰਮੈਨ ਗੁਰਜੀਤ ਚੌਹਾਨ ਵੱਲੋਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ।
Leave a Comment
Your email address will not be published. Required fields are marked with *