ਰੋਪੜ, 09 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਛੱਤੀਸਗੜ੍ਹ ਵਿਖੇ ਕਰਵਾਏ ਗਏੇ ਨੈਸ਼ਨਲ ਗੱਤਕਾ ਸਕੂਲ ਮੁਕਾਬਲਿਆਂ ਵਿੱਚ ਗੁਰੂ ਨਾਨਕ ਅਕੈਡਮੀ ਲੋਦੀਮਾਜਰਾ ਦੀ ਖਿਡਾਰਨ ਹਰਪ੍ਰੀਤ ਕੌਰ ਨੇ ਸੋਨ ਤਗਮਾ ਜਿੱਤ ਕੇ ਆਪਣੀ ਸੰਸਥਾ, ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਅਕੈਡਮੀ ਪ੍ਰਬੰਧਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਦੀ ਅੰਡਰ 17 ਸਿੰਗਲ ਸੋਟੀ ਲਈ ਪੰਜਾਬ ਦੀ ਟੀਮ ਵਿੱਚ ਚੋਣ ਹੋਈ ਸੀ। ਜਿਸ ਤਹਿਤ ਉਪਰੋਕਤ ਮਾਅਰਕਾ ਮਾਰ ਕੇ ਟੀਮ ਨੇ ਟ੍ਰਾਫੀ ‘ਤੇ ਕਬਜ਼ਾ ਕੀਤਾ। ਇਸ ਜਿੱਤ ਵਿੱਚ ਕੋਚ ਸ਼ੈਰੀ ਭਾਂਬਰੀ , ਗੁਰਵਿੰਦਰ ਸਿੰਘ ਘਨੋਲੀ , ਮਨਜੀਤ ਕੌਰ ਪ੍ਰਧਾਨ ਗੱਤਕਾ ਐਸੋਸੀਏਸ਼ਨ ਰੂਪਨਗਰ ਅਤੇ ਸਮੁੱਚੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।