ਗੁਰੂ ਰਵਿਦਾਸ ਮਹਾਰਾਜ ਇੱਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ। ਜਿਨ੍ਹਾਂ ਨੇ 15 ਸਦੀ ਵਿੱਚ ਭਾਰਤ ਵਿੱਚ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਗੱਲ ਕੀਤੀ । ਉਹ ਭਗਤੀ ਅੰਦੋਲਨ ਦੇ ਇੱਕ ਮਹੱਤਵਪੂਰਨ ਹਸਤੀ ਸਨ। ਉਹਨਾਂ ਦੀਆਂ ਸਿੱਖਿਆਵਾਂ ਅਜ ਵੀ ਬਹੁਤ ਜ਼ਿਆਦਾ ਪ੍ਰਚਲਿਤ ਹਨ।
ਗੁਰੂ ਰਵਿਦਾਸ ਮਹਾਰਾਜ ਦਾ ਜਨਮ 1377ਈਸਵੀ ਵਿਚ ਵਾਰਾਣਸੀ ਦੇ ਨੇੜੇ ਸੀਰਗੋਵਰਧਨਪੁਰ ਵਿਚ ਹੋਇਆ ਸੀ।
ਉਹ ਚਮਾਰ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਸੋ ਕਿ ਉਸ ਸਮੇਂ ਇੱਕ ਅਛੂਤ ਜਾਤੀ ਮੰਨੀ ਜਾਂਦੀ ਸੀ।
ਗੁਰੂ ਰਵਿਦਾਸ ਮਹਾਰਾਜ ਨੇ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਗੱਲ ਕੀਤੀ ਅਤੇ ਉਹਨਾਂ ਨੇ ਦੁਨੀਆ ਭਰ ਵਿਚ ਹੋਈਆਂ ਭੇਦਭਾਵਾਂ ਦਾ ਵਿਰੋਧ ਕੀਤਾ। ਉਹਨਾਂ ਨੇ ਸਿੱਖਿਆ ਦਿੱਤੀ ਕਿ ਸਾਰੇ ਮਨੁੱਖ ਇਕੋ ਜਿਹੇ ਹਨ। ਉਹਨਾਂ ਨੂੰ ਇੱਕੋ ਜਿਹੇ ਅਧਿਕਾਰ ਹਨ।
ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਅਜ ਦੀ ਪ੍ਰਾਸੰਗਿਕ ਹਨ। ਉਹਨਾਂ ਨੂੰ ਸਿੱਖ, ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਨੇ ਆਪਣਾ ਆਦਰਸ਼ ਮੰਨਿਆ ਹੈ। ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਮੌਜੂਦ ਹੈ।
ਸਾਰੇ ਸਨਮਾਨ ਸਾਹਿਤ ਪੜ੍ਹਦੇ ਹਨ।
ਸੁਰਜੀਤ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਨਵੀਂ ਦਿੱਲੀ 18
8130660205

