ਉਹ ਹਨੇਰੇ ਦੀ ਹਾਂਮੀ ਭਰਦਾ ਹੈ
ਪਰ ਚਾਂਨਣ ਕੋਲੋਂ ਡਰਦਾ ਹੈ
ਮੰਜ਼ਿਲ ਮਿਲਦੀ ਉਹਨਾਂ ਨੂੰ
ਜੇਅੜਾ ਜਾਂਨ ਤਲੀ਼ ਤੇ ਧਰਦਾ ਹੈ
ਪੁੱਤਰ ਗਲ਼ ਪੈਂਦਾ ਹੈ ਬੁੱਢ੍ਹੇ ਬਾਪੂ ਦੇ
ਜੇਅੜਾ ਦੁੱਖ ਦਿਲਾਂ ਤੇ ਜਰਦਾ ਹੈ
ਦੁਨੀਆਂ ਦੀ ਜੰਗ ਜਿੱਤਣ ਵਾਲਾ
ਇੱਕ ਦਿਨ ਆਪਣਿਆਂ ਹੱਥੋਂ ਹਰਦਾ ਹੈ
ਜੇ ਕਿਸੇ ਨਾਲ ਮੁਹੱਬਤ ਹੋ ਜਾਵੇ ਤਾਂ
ਫੇਰ ਕਿੱਥੇ ਉਹਦੇ ਬਾਝ੍ਹੋਂ ਸਰਦਾ ਹੈ
ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਲੈਂਦੇ ਨੇ
ਪਰ ਦੱਸੋ ਕੌਂਣ ਕਿਸੇ ਲਈ ਮਰਦਾ ਹੈ
ਧੋਬੀ ਦੇ ਕੁੱਤੇ ਵਰਗੀ ਹਾਲਤ ਹੋਗੀ ਸਾਡੀ ਤਾਂ
ਜੇਅੜਾ ਨਾ ਘਾਟ੍ਹ ਤੇ ਨਾ ਹੀ ਰਿਹਾ ਘਰਦਾ ਹੈ
ਮਹਿਫ਼ਲ ਵਿੱਚ ਜੇਅੜਾ ਖੁੱਲ੍ਹਕੇ ਹੱਸਿਆ ਸੀ
ਸਿੱਧੂ, ਉਹ ਵੀ ਤਾਂ ਹੰਝੂਆਂ ਦੇ ਵਿੱਚ ਤਰਦਾ ਹੈ
ਮੀਤੇ ਅਸੀਂ ਜਾਂਨ ਵਾਰਦੇ ਸੀ ਜੀਹਦੇ ਤੋਂ
ਉਹ ਗੈਰਾਂ ਦੀ ਗੱਲ ਵਿੱਚ ਹਾਮੀ ਭਰਦਾ ਹੈ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505