ਚਿੱਟੇ ਫੁੱਲ ਗੋਭੀ ਦੇ ਬੱਚਿਓ
ਕਿੰਨੇ ਸੋਹਣੇ ਗੁੰਦੇ ਨੇ,
ਹਰੇ ਕਚਾਰ ਪੱਤੇ ਇਸ ਦੇ,
ਡੰਡਲ ਥੱਲੇ ਹੁੰਦੇ ਨੇ।
ਸਬਜ਼ੀਆਂ ਦੀ ਪ੍ਰਧਾਨ ਹੈ ਇਹ
ਹਰ ਕੋਈ ਇਸ ਨੂੰ ਖਾਵੇ,
ਕੋਈ ਇਸ ਨੂੰ ਕੱਲੀ ਰ੍ਹਿੰਨੇ ਜਾਂ
ਫਿਰ ਆਲੂ ਪਾਵੇ।
ਪਰੌਂਠੇ, ਪਕੌੜੇ ਬਣਦੇ ਵਧੀਆ
ਨਾਲੇ ਬਣੇ ਅਚਾਰ,
ਹਰ ਰੁੱਤ ਦੇ ਵਿੱਚ ਮਿਲਦੀ ਇਹ
ਹੈ ਸਦਾ ਬਹਾਰ।
ਦਿਨ ਸ਼ੁੱਧ ਹੋਵੇ ਹਰ ਘਰ ਪੱਕੇ
ਮਨ ਪਸੰਦ ਹੈ ਸਭ ਦੀ,
ਸੁੱਕੀ ਸਬਜ਼ੀ ਰੱਖ ਰੋਟੀ ਤੇ ਬੜੀ
ਸਵਾਦੀ ਲੱਗਦੀ।
ਸਸਤੀ ਹੋਵੇ ਸਵਾਦ ਨਾ ਲੱਗੇ
ਚੰਗੀ ਲੱਗੇ ਮਹਿੰਗੀ,
ਪੱਤੋ, ਗੱਲਾਂ ਖਰੀਆਂ ਕਰਦਾ ,
ਸਾਰੀ ਦੁਨੀਆਂ ਕਹਿੰਦੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417