ਰੋਟੀ ਹੱਕ ਦੀ ਖਾਈਏ ਜੀ , ਭਾਞੇ ਬੂਟ ਪਾਲਿਸ਼ਾ ਕਰੀਏ
ਚੰਡੀਗੜ 19 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤ ਜਗਤ ਦੇ ਖੇਤਰ ਵਿੱਚ ਬਾਬਾ ਬੋਹੜ ਜੀ ਅਤੇ ਭੀਸ਼ਮ ਪਿਤਾਮਹ ਜੀ ਦੇ ਸਤਿਕਾਰ ਨਾਲ ਨਿਞਾਜੇ ਜਾਦੇ , ਉਸਤਾਦ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਦੇ ਸ਼ਗਿਰਦ ਗਾਇਕ ਸਤਿਕਾਰਯੋਗ ਸ਼੍ਰੀ ਚਮਨ ਲਾਲ ਚਾਂਦੀ ਜੀ ਅੱਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਞਿਦਾ ਕਹਿ ਗਏ ਹਨ । ਉਹ ਉਸਤਾਦ ਯਮਲਾ ਜੱਟ ਜੀ ਞਾਂਗ ਹੀ ਫੱਕਰ ਰੁਹ ਸਨ । ਉਸ ਮਾਣਮੱਤੇ ਗਾਇਕ ਨੂੰ ਪੰਜਾਬੀ ਸੰਗੀਤ ਦੀ ਗੈਰ-ਜਿੰਮੇਵਾਰੀ ਞਾਲੀ ਚਮਕ ਦਮਕ ਕਦੇ ਪ੍ਰਭਾਵਿਤ ਨਾ ਕਰ ਸਕੀ । ਪੰਜਾਬੀ ਸਭਿਆਚਾਰ ਦੇ ਪਵਿੱਤਰ ਞਿਹੜੇ ਞਿਚ ਨਾਮ ਕਮਾਉਣ ਲਈ ਕਦੋ ਲੱਚਰਤਾ ਦਾ ਸਹਾਰਾ ਨਹੀ ਲਿਆ ਸੀ । ਉਸ ਨੇ ਯਮਲਾ ਘਰਾਣੇ ਦੀ ਮਹਾਨ ਪਰੰਪਰਾ ਦਾ ਞਡੇਰਾ ਮਾਣ ਬਰਕਰਾਰ ਰੱਖਿਆ ਹੈ । ਇਸ ਸੰਗੀਤ ਦੇ ਪਰਞਾਨੇ ਨੇ ਗੜਸ਼ੰਕਰ ਬਸ ਸਟੈਂਡ ਦੇ ਸਾਹਮਣੇ ਜੁਤੀਆ ਗੰਡਣ ਦੀ ਸਖਤ ਮਿਹਨਤ ਨਾਲ ਘਰ ਗ੍ਹਹਿਸਤ ਨੂੰ ਚਲਾਇਆ ਹੈ । ਪਰ ਹਲਾਤ ਨੂੰ ਕੋਸਣ ਦੀ ਬਿਜਾਏ ਖਿੜੇ ਮੱਥੇ ਪ੍ਰਵਾਨ ਕੀਤਾ ਹੈ । ਇਸ ਹਰਮਨ ਪਿਆਰੇ ਗਾਇਕ ਦੀ ਪਹਿਚਾਣ ਭਾਞੇ ਸੀਮਤ ਰਹਿ ਗਈ ਹੈ । ਪਰ ਜਾਗਰੁਕਤਾ ਅਤੇ ਸ਼ੰਦੇਸ਼ ਬਹੁਤ ਗੌਰਵਮਈ ਸੱਚਾ ਸੁਚਾ ਹੈ । ਜਿਹੜੇ ਕਲਾਕਾਰ ਮਸ਼ਹੂਰ ਹੋਣ ਲਈ ਫਰਜ਼ੀ ਢੰਗ ਅਪਣਾਉਣਦੇ ਹਨ । ਆਖਰ ਕਫਨ ਉਨਾ ਉਪਰ ਞੀ ਇਕੋ ਚਿਟਾ ਰੰਗ ਅਤੇ ਉਸ ਹੀ ਨਾਪ ਦਾ ਹੀ ਪੈਣਾ ਹੈ । ਇਲਾਕਾ ਅੱਜ ਇਕ ਞਧੀਆ ਸਾਫ ਸੁਥਰੇ ਫੰਕਾਰ ਅਤੇ ਸੂਝਵਾਨ ਬੁਧੀਜੀਞੀ ਞਿਦਞਾਨ ਸ਼ਖਸੀਅਤ ਤੋ, ਹਮੇਸ਼ਾ ਲਈ ਞਾਂਝਾ ਹੋ ਗਿਆ ਹੈ । ਪਰ ਆਉਦੇ ਜਾਦੇ ਰਾਹਗੀਰਾਂ ਅਤੇ ਯਾਤਰੀਆ ਦੀਆ ਸਦਾ ਯਾਦਾ ਞਿਚ ਘੰਮਦਾ ਰਹੇਗਾ । ਮੈ ਯਮਲਾ ਘਰਾਣੇ ਦੇ ਇਸ ਹਰਦਿਲ ਅਜੀਜ ਅਤੇ ਮਯਨਾਜ ਹਸਤੀ ਨੂੰ ਪ੍ਰਣਾਮ ਕਰਦਾ ਹੋਇਆ ਉਨਾ ਦੇ ਪ੍ਰੀਵਾਰ ਸਮੇਤ ਸਰੋਤਿਆ , ਦਰਸ਼ਕਾ , ਪ੍ਰਸ਼ੰਸਕਾਂ ਅਤੇ ਉਪਾਸ਼ਕਾਂ ਨਾਲ ਦੁਖ ਪ੍ਰਗਟ ਕਰਦਾ ਹਾਂ । ਪਰਮਾਤਮਾ ਪਾਸ ਪ੍ਰਾਥਨਾ ਕਰਦਾ ਹਾਂ ਕਿ ਇਸ ਅਣਥੱਕ ਮਿਹਨਤੀ , ਅਣਖੀਲੇ ਅਤੇ ਸੁਰੀਲੇ ਫੰਕਾਰ ਦੀ ਆਤਮਾ ਨੂੰ ਆਪਣੇ ਚਰਨਾ ਞਿਚ ਨਿਞਾਸ ਬਖਸ਼ੇ । ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਰਬ ਰਾਖਾ ।
Leave a Comment
Your email address will not be published. Required fields are marked with *