ਬੱਚਿਓ ਕੀ ਤੁਸੀਂ ਜਾਣਦੇ ਹੋ? ਕਿ ਚਾਰ ਸਾਹਿਬਜ਼ਾਦੇ ਕੋਣ ਸੀ ? ਆਉ ਆਪਾਂ ਉਹਨਾਂ ਬਾਰੇ ਗੱਲ ਕਰੀਏ।
ਉਹਨਾਂ ਦੇ ਨਾਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀ। ਫ਼ਤਹਿ ਸਿੰਘ ਦੇ ਮਾਤਾ ਦਾ ਨਾਮ ਜੀਤ ਕੌਰ ਅਤੇ ਅਤੇ ਬਾਕੀ ਤਿੰਨਾਂ ਦੇ ਮਾਤਾ ਦਾ ਨਾਮ ਸੁੰਦਰੀ ਕੌਰ ਸੀ। ਪਿਤਾ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਸੀ। ਉਹਨਾਂ ਦੇ ਦਾਦਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਸਿੰਘ ਜੀ ਅਤੇ ਦਾਦੀ ਦਾ ਨਾਮ ਮਾਤਾ ਗੁਜਰੀ ਜੀ ਸੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਸੀ।ਇਨਾ ਦੇ ਦਾਦਾ ਜੀ ਦਿੱਲੀ ਵਿੱਚ ਸ਼ਹੀਦ ਹੋ ਗਏ ਵੱਡੇ ਸਾਹਿਬਜ਼ਾਦੇ ਲੜਦੇ ਲੜਦੇ ਸ਼ਹੀਦ ਹੋ ਗਏ ਸਨ । ਪਰ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਜੀ ਦੇ ਨਾਲ ਰਹਿੰਦੇ ਸਨ ।ਇੱਕ ਵਾਰ ਨਵਾਬ ਵਜ਼ੀਰ ਖਾਨ ਨੇ ਉਨਾਂ ਨੂੰ ਬੁਲਾਇਆ। ਨਵਾਬ ਵਜ਼ੀਰ ਖਾਨ ਦੇ ਸਿਪਾਹੀ ਨੇ ਜ਼ਬਰਦਸਤੀ ਉਹਨਾਂ ਨੂੰ ਲੈ ਕੇ ਨਵਾਬ ਵਜ਼ੀਰ ਖਾਨ ਦੇ ਦਰਬਾਰ ਚ ਲੈ ਕੇ ਗਏ ਸੀ ਨਵਾਬ ਵਜ਼ੀਰ ਖਾਨ ਨੇ ਉਹਨਾਂ ਨੂੰ ਪ੍ਰਵੇਸ਼ ਕਰਨ ਲਈ ਸਭ ਤੋਂ ਛੋਟਾ ਦਰਵਾਜ਼ਾ ਦਿੱਤਾ ਅਤੇ ਨਵਾਬ ਵਜ਼ੀਰ ਖਾਨ ਸਮਝਦੇ ਸੀ ਸਾਹਿਬਜ਼ਾਦੇ ਸੀਸ ਝੁਕਾ ਕੇ ਅੰਦਰ ਆਉਣਗੇ ਪਰ ਉਹਨਾਂ ਸਾਹਿਬਜ਼ਾਦੇ ਸ਼ੇਰ ਸ਼ਿਸ਼ ਚੁਕਾ ਕੇ ਨਹੀਂ ਸੀ ਆਏ। ਨਵਾਂਬ ਵਜ਼ੀਰ ਖਾਨ ਨੇ ਉਹਨਾਂ ਨੂੰ ਬਹੁਤ ਲਾਲਚ ਦਿੱਤਾ ਪਰ ਉਹਨਾਂ ਨੇ ਸੀਸ ਝੁਕਾਇਆ ਨਹੀਂ ਅਤੇ ਨਵਾਬ ਵਜ਼ੀਰ ਖਾਨ ਨੇ ਬਹੁਤ ਪੈਂਤਰੇ ਅਜਮਾਏ ਪਰ ਉਹਨਾਂ ਨੇ ਸੀਸ ਨਹੀਂ ਝੁਕਾਇਆ ਪਰ ਆਖਰ ਵਿੱਚ ਉਹਨਾਂ ਨੂੰ ਨਵਾਬ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦੇ ਨੂੰ ਨੀਹ ਵਿੱਚ ਚਿਣਵਾ ਦਿੱਤਾ।
ਜੋ ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ।

ਗੋਬਿੰਦ ਕੁਮਾਰ ਪੁੱਤਰ
ਸ੍ਰੀ ਸਦਾਨੰਦ ਰਜਕ
ਜਮਾਤ – ਸੱਤਵੀਂ
ਸਕੂਲ ਆਫ਼ ਐਮੀਨੈਂਸ ਸੰਗਰੂਰ
ਗਾਈਡ ਪ੍ਰਿੰਸੀਪਲ ਸ੍ਰੀਮਤੀ ਅੰਜੂ ਗੋਇਲ