ਚੱਲ ਦਾ ਦੌਰ ਚੁਣਾਵੀ ਅੱਜ ਕੱਲ੍ਹ,
ਬਹੁਤੇ ਕਰ ਨਾ ਢੰਗ ਵੇ ਬਾਬਾ,
ਕੋਈ ਬਦਲ ਦਾ ਪੱਗ ,ਟੋਪੀਆਂ,
ਕੋਈ ਬਦਲ ਦਾ ਰੰਗ ਵੇ ਬਾਬਾ,
ਭੁੱਖ,ਗਰੀਬੀ, ਬੇਰੁਜ਼ਗਾਰੀ,
ਤੱਕ-ਤੱਕ ਕੱਢਦੇ ਦੰਦ ਵੇ ਬਾਬਾ,
ਦਲ ਬਦਲਦੇ ਟਾਇਮ ਨਹੀਂ ਲੱਗਣਾ,
ਜੇ ਕੀਤਾ ਮੈਨੂੰ ਤੰਗ ਵੇ ਬਾਬਾ ,
ਰੁੱਖੀ ਮਿੱਸੀ ਖਾ ਟਪਾ ਲੈ,
ਦੋ ਵੇਲੇ ਦਾ ਡੰਗ ਵੇ ਬਾਬਾ,
ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ- 1
ਆਫ਼ਿਸਰ ਕਾਲੋਨੀ
ਸੰਗਰੂਰ 148001
9872299613
Leave a Comment
Your email address will not be published. Required fields are marked with *