ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੋਗਾ ਵਲੋਂ ਦੋਸ਼ੀ ਅਮਨਦੀਪ ਕੌਰ ਨੂੰ ਚੈੱਕ ਬਾਉਂਸ ਦੇ ਦੋਸ਼ ਹੇਠ ਇੱਕ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ। ਸ਼ਿਕਾਇਤ ਕਰਤਾ ਪੱਖ ਦੇ ਵਕੀਲ ਅਜੀਤ ਵਰਮਾ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੇ ਦੱਸਿਆ ਕਿ ਦੋਸ਼ੀ ਅਮਨਦੀਪ ਕੌਰ ਨੇ ਸ਼ਿਕਾਇਤਕਰਤਾ ਗਮਦੂਰ ਸਿੰਘ ਵਾਸੀ ਸੂਰਜ ਨਗਰ ਜ਼ੀਰਾ ਰੋਡ ਮੋਗਾ ਪਾਸੋ ਦੋ ਲੱਖ ਉਧਾਰ ਲਏ ਸਨ, ਜਦ ਸ਼ਿਕਾਇਤ ਕਰਤਾ ਵਲੋਂ ਆਪਣੀ ਰਕਮ ਦੀ ਮੰਗ ਕੀਤੀ ਗਈ ਤਾਂ ਦੋਸ਼ੀ ਵਲੋਂ ਉਕਤ ਰਕਮ ਦਾ ਚੈੱਕ ਜ਼ਾਰੀ ਕਰ ਦਿੱਤਾ ਗਿਆ, ਜੋ ਸ਼ਿਕਾਇਤ ਕਰਤਾ ਵਲੋਂ ਬੈਂਕ ਵਿੱਚ ਪੇਸ਼ ਕਰਨ ‘ਤੇ ਬਾਉਂਸ ਹੋ ਗਿਆ। ਉਸ ਉਪਰੰਤ ਸ਼ਿਕਾਇਤ ਕਰਤਾ ਵਲੋਂ ਆਪਣੇ ਵਕੀਲ ਰਾਹੀਂ ਮਾਣਯੋਗ ਅਦਾਲਤ ਵਿੱਚ ਦੋਸ਼ੀ ਖ਼ਿਲਾਫ਼ ਜ਼ੇਰੇ ਅਧੀਨ ਧਾਰਾ 138 ਐਨ.ਆਈ. ਐਕਟ ਸ਼ਿਕਾਇਤ ਦਾਇਰ ਕੀਤੀ ਗਈl ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੋਗਾ ਵਲੋਂ ਸ਼ਿਕਾਇਤ ਕਰਤਾ ਦੇ ਵਕੀਲ ਅਜੀਤ ਵਰਮਾ ਅਤੇ ਆਸ਼ੀਸ਼ ਗਰੋਵਰ ਐਡੋਵਕੇਟ ਦੀਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਦੋਸ਼ੀ ਅਮਨਦੀਪ ਕੌਰ ਨੂੰ ਇੱਕ ਸਾਲ ਦੀ ਕੈਦ ਦਾ ਹੁਕਮ ਸੁਣਾਇਆ ਗਿਆ।
Leave a Comment
Your email address will not be published. Required fields are marked with *