ਚੋਣਾਂ ਵਾਲ਼ੇ ਦੇਣ ਗਾਰੰਟੀਆਂ,
ਚੋਣਾਂ ਮੌਕੇ ਆ ਕੇ,
ਜਿੱਤ ਕੇ ਮੁੜ ਫੇਰ ਸਾਰ ਨਾ ਲੈਂਦੇ,
ਘੁੱਟ ਦਾਰੂ ਦੀ ਪਿਆ ਕੇ,
ਭੁੱਖੇ ਪਿਆਸੇ ਬਾਲ ਵਿਲਕਦੇ,
ਪ੍ਰਿੰਸ ਮਰ ਜਾਈਏ ਕੀ ਖਾ ਕੇ,
ਮਰਦੇ ਤਾਂ ਉਂਝ ਬੁਜ਼ਦਿਲ ਹੁੰਦੇ ,
ਰੱਖ ਜੀਣ ਦੀ ਆਸ ਜਗਾ ਕੇ,
ਹੱਕਾਂ ਦੇ ਲਈ ਲੜਨਾ ਸਿੱਖ ਲੈ,
ਤੂੰ ਮੋਢੇ ਨਾਲ਼ ਮੋਢਾ ਲਾ ਕੇ,
ਏਕੇ ਵਿੱਚ ਹੀ ਬਰਕਤ ਹੁੰਦੀ,
ਏਕਾ ਰੱਖ ਬਣਾ ਕੇ,

ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ- 1
ਆਫ਼ਿਸਰ ਕਾਲੋਨੀ
ਸੰਗਰੂਰ 148001
9872299613