
ਚੰਡੀਗੜ੍ਹ 20 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ (ਰਜਿਃ)ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਲੇਖਕ ਦਰਸ਼ਨ ਸਿੰਘ ਸਿੱਧੂ ਜੀ ਦਾ ਪੰਜਾਬੀ ਕਾਵਿ ਅਤੇ ਗੀਤ ਸੰਗ੍ਰਿਹ “ਰਿਸ਼ਤੇ ਰੂਹਾਂ ਦੇ” ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਪ੍ਰਸਿੱਧ ਬਾਲ ਸਾਹਿਤਕਾਰ ਬਹਾਦਰ ਸਿੰਘ ਗੋਸਲ ਜੀ ਵੱਲੋਂ ਕੀਤੀ ਗਈ। ਡਾ. ਦਰਸ਼ਨ ਸਿੰਘ ਆਸ਼ਟ (ਸ਼੍ਰੋਮਣੀ ਬਾਲ ਸਾਹਿਤਕਾਰ) ਮੁੱਖ ਮਹਿਮਾਨ ਅਤੇ ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ੁਸ਼ੋਭਿਤ ਹੋਏ। ਸਾਹਿਤ ਵਿਗਿਆਨ ਕੇਂਦਰ ਦੇ ਮੈਂਬਰਾਂ ਵੱਲੋਂ ਇਹਨਾਂ ਸ਼ਖਸ਼ੀਅਤਾਂ ਨੂੰ ਸਨਮਾਨਿਆ ਗਿਆ। ਸੰਸਥਾ ਦੇ ਕਾਰਜਕਾਰਨੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਤੇ ਅੱਜ ਦੇ ਸਮਾਗਮ ਦੀ ਰੂਪਰੇਖਾ ਬਾਰੇ ਚਾਨਣਾ ਪਾਇਆ। ਇਹਨਾਂ ਤੋਂ ਬਾਅਦ ਦਰਸ਼ਨ ਸਿੱਧੂ ਜੀ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਮੈਂਬਰਾਂ ਵੱਲੋਂ ਕਾਵਿ ਅਤੇ ਗੀਤ ਸੰਗ੍ਰਹਿ “ਰਿਸ਼ਤੇ ਰੂਹਾਂ ਦੇ “ ਦਾ ਲੋਕ ਅਰਪਣ ਕੀਤਾ ਗਿਆ। ਡਾ. ਅਵਤਾਰ ਸਿੰਘ ਪਤੰਗ ਜੀ ਨੇ ਪੁਸਤਕ ਦਾ ਬਹੁਤ ਹੀ ਵਧੀਆ ਵਿਸ਼ਲੇਸ਼ਣ ਕਰਕੇ ਪਰਚਾ ਪੜ੍ਹਿਆ।ਜਗਤਾਰ ਜੋਗ,ਸਿਮਰਜੀਤ ਕੌਰ ਗਰੇਵਾਲ,ਬਲਵਿੰਦਰ ਢਿੱਲੋਂ,ਪ੍ਰਤਾਪ ਪਾਰਸ,ਭਰਪੂਰ ਸਿੰਘ,ਲਾਭ ਸਿੰਘ ਲਹਿਲੀ,ਦਵਿੰਦਰ ਕੌਰ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਦਰਸ਼ਨ ਤਿਉਣਾ ਅਤੇ ਰਤਨ ਬਾਬਕ ਬਾਲਾ ਨੇ ਦਰਸ਼ਨ ਸਿੱਧੂ ਜੀ ਦੀ ਪੁਸਤਕ ਵਿੱਚੋਂ ਬਹੁਤ ਹੀ ਖੂਬਸੂਰਤ ਰਚਨਾਂਵਾਂ ਤਰੰਨੁਮ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ,ਚਰਨਜੀਤ ਕੌਰ ਬਾਠ ਨੇ ਵੀ ਆਪਣੀ ਕਵਿਤਾ ਸੁਣਾ ਕੇ ਹਾਜ਼ਰੀ ਲਵਾਈ।ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਜੀ ਨੇ ਲੇਖਕ ਦੀ ਪੁਸਤਕ ਵਿੱਚੋਂ ਕੁਝ ਚੁਣੀਂਦਾ ਰਚਨਾਂਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ ਤੇ ਕਿਹਾ ਕਿ ਇਸ ਕਿਤਾਬ ਦੀ ਇੱਕ ਇੱਕ ਰਚਨਾ ਸੇਧ ਦੇਣ ਵਾਲੀ ਹੈ ਤੇ ਜੋ ਵੀ ਲੇਖਕ ਨੇ ਲਿਖਿਆ ਬਿਲਕੁਲ ਸਰਲ ਭਾਸ਼ਾ ਵਿੱਚ ਬਿਆਨ ਕੀਤਾ ਹੈ। ਵਿਸ਼ੇਸ਼ ਮਹਿਮਾਨ ਸਿਰੀ ਰਾਮ ਅਰਸ਼ ਜੀ ਨੇ ਕਿਹਾ ਕਿ ਸਿੱਧੂ ਇੱਕ ਗਿਆਨਵਾਨ ਸ਼ਾਇਰ ਹੋਣ ਦੇ ਨਾਤੇ ਆਪਣੇ ਦੇਸ਼ ਤੇ ਆਲੇ ਸੁਆਲੇ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਬਹੁਤ ਗੌਰ ਨਾਲ ਮੁਲਾਂਕਣ ਕਰਦਾ ਹੈ । ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਨੇ ਕਿਹਾ ਕਿ ਇੱਕ ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋਣ ਕਾਰਨ ਇਹਨਾਂ ਕੋਲ ਸ਼ਬਦਾਵਲੀ ਦਾ ਭੰਡਾਰ ਹੈ ਤੇ ਇਹਨਾਂ ਨੇ ਹਰੇਕ ਵਿਸ਼ੇ ਨੂੰ ਛੋਹਿਆ ਹੈ ,ਉਹਨਾਂ ਦੀ ਸੋਚ ਮਨੁੱਖੀ ਰਿਸ਼ਤਿਆਂ ਨੂੰ ਸਮਝਾਉਣ ਲਈ ਬਹੁਤ ਉੱਚ ਪੱਧਰ ਦੀ ਹੈ। ਗੋਸਲ ਸਾਹਿਬ ਨੇ ਕਿਹਾ ਕਿ ਇਹ ਸਮਾਗਮ ਬਹੁਤ ਹੀ ਸਾਰਥਕ ਤੇ ਸੇਧ ਦੇਣ ਵਾਲਾ ਹੈ। ਗੁਰਮੇਲ ਸਿੰਘ ਮੌਜੋਵਾਲ ਨੇ ਪੰਜਾਬੀ ਭਾਸ਼ਾ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬੀ ਭਾਸ਼ਾ ਨੂੰ ਬੁਲੰਦ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਸੀਨੀਆ ਪੱਤਰਕਾਰ ਅਮਰਜੀਤ ਬਠਲਾਣਾ ਜੀ ਨੇ ਵੀ ਆਪਣੀ ਰਚਨਾ ਨਾਲ ਹਾਜ਼ਰੀ ਲਵਾਈ ।ਸਾਹਿਤ ਵਿਗਿਆਨ ਕੇਂਦਰ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਾਰੇ ਪ੍ਰਧਾਨਗੀ ਮੰਡਲ ਅਤੇ ਲੇਖਕ ਦਰਸ਼ਨ ਸਿੱਧੂ ਜੀ ਦਾ ਸਨਮਾਨ ਕੀਤਾ ਗਿਆ। ਪੁਸਤਕ ਵਿੱਚੋਂ ਰਚਨਾਂਵਾਂ ਪੇਸ਼ ਕਰਨ ਵਾਲੇ ਸਾਰੇ ਹੀ ਕਲਾਕਾਰਾਂ ਨੂੰ ਦਰਸ਼ਨ ਸਿੱਧੂ ਜੀ ਵੱਲੋਂ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਵੱਲੋਂ ਬਾਖੂਬੀ ਨਿਭਾਇਆ ਗਿਆ ਅੰਤ ਵਿੱਚ ਸਾਹਿਤ ਵਿਗਿਆਨ ਕੇਂਦਰ ਦੇ ਸਲਾਹਕਾਰ ਡਾ. ਅਵਤਾਰ ਸਿੰਘ ਪਤੰਗ ਜੀ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਮਨਜੀਤ ਸਿੰਘ ਬੱਲ.ਰਜਿੰਦਰ ਰੇਨੂੰ,ਮਲਕੀਤ ਬਸਰਾ, ਬਲਜੀਤ ਕੌਰ ਬੁੱਟਰ ਢਿੱਲੋਂ,ਪਰਲਾਦ ਸਿੰਘ,ਪਰਮਜੀਤ ਕੌਰ,ਰਜਿੰਦਰ ਸਿੰਘ ਧੀਮਾਨ,ਚਰਨਜੀਤ ਕੌਰ ਬਾਠ,ਅੰਸ਼ੁਕਰ ਮਹੇਸ਼,ਸੁਖਵਿੰਦਰ ਸਿੰਘ,ਡਾ. ਪੰਨਾ ਲਾਲ ਮੁਸਤਫਾਬਾਦੀ,ਭੁਪਿੰਦਰ ਸਿੰਘ ਭਾਗੋ ਮਾਜਰਾ,ਅਵਤਾਰ ਸਿੰਘ ਮਹਿਤਪੁਰੀ,ਨਵਜੌਤ ਕੌਰ,ਸ਼ਮਸ਼ੇਰ ਸਿੰਘ,ਬਲਵਿੰਦਰ ਸਿੰਘ,ਤਰਲੋਚਨ ਪਬਲਿਸ਼ਰਜ਼,ਮੰਦਰ ਗਿੱਲ,ਹਰਦੀਪ ਸਿੰਘ,ਨਵਤੇਜ ਸਿੰਘ,ਦਰਸ਼ਨ ਸਿੰਘ ਪੰਧੇਰ,ਰਮਨਦੀਪ ਰਮਣੀਕ,ਕੰਵਲਜੀਤ ਸਿੰਘ ਕੰਵਲ,ਮਨਜੀਤ ਕੌਰ ਮੁਹਾਲੀ,ਜੋਗਿੰਦਰ ਸਿੰਘ ਜੱਗਾ,ਪਿਆਰਾ ਸਿੰਘ ਰਾਹੀ ,ਸੁੱਖਪ੍ਰੀਤ ਕੌਰ,ਹਰਜੀਤ ਸਿੰਘ,ਹਰਬੰਸ ਸੋਢੀ,ਗੁਰਪ੍ਰੀਤ ਕੌਰ,ਗੁਰਮੇਲ ਸਿੰਘ ਸਿੱਧੂ ਅਤੇ ਬਾਬੂ ਰਾਮ ਦੀਵਾਨਾ ਜੀ ਹਾਜ਼ਰ ਸਨ। ਪਰਲਾਦ ਸਿੰਘ ,ਸਰਬਜੀਤ ਸਿੰਘ ਅਮਰਜੀਤ ਬਠਲਾਣਾ ਅਤੇ ਭੁਪਿੰਦਰ ਸਿੰਘ ਭਾਗੋ ਮਾਜਰਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸਾਰੇ ਸਮਾਗਮ ਦੀ ਕਵਰੇਜ ਕੀਤੀ।