ਕੋਟਕਪੂਰਾ, 11 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਰੇਲਵੇ ਵਿਭਾਗ ਦੇ ਡਵੀਜਨ ਫਿਰੋਜਪੁਰ ਤੋਂ ਚੱਲ ਕੇ ਸਟੇਟ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜੰਕਸ਼ਨ ਨੂੰ ਜਾਣ ਵਾਲੀ ਪਤਾਲਕੋਟ ਐਕਸਪ੍ਰੈਸ ਮਿਤੀ 12 ਜਨਵਰੀ 2024 ਤੋਂ 6 ਫਰਵਰੀ ਤੱਕ ਬੰਦ ਰਹੇਗੀ। ਇਸ ਸਬੰਧੀ ਸਟੇਸ਼ਨ ਮਾਸਟਰ ਰਾਮਕੇਸ ਮੀਨਾ ਦੱਸਿਆ ਕਿ ਇਸ ਰੇਲਗੱਡੀ ਦਾ ਸਵੇਰੇ ਕੋਟਕਪੂਰਾ ਤੋਂ ਜਾਣ ਦਾ ਟਾਈਮ ਸਵੇਰੇ 4 ਵੱਜ ਕੇ 57 ਮਿੰਟ ਹੈ। ਉਨ੍ਹਾਂ ਮੁਸਾਫਿਰਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਇਸ ਰੇਲਗੱਡੀ ਦੇ ਬੰਦ ਹੋਣ ਦਾ ਕਾਰਨ ਰੇਲਵੇ ਲਾਈਨ ਦਾ ਕੰਮ ਚੱਲ ਰਿਹਾ ਹੀ।
Leave a Comment
Your email address will not be published. Required fields are marked with *