ਸੰਗਰੂਰ 8 ਜੁਲਾਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਪੰਜਾਬ ਜ਼ੋਨ ਸੰਗਰੂਰ -ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਵਿੱਚ ਹੋਈ, ਮੀਟਿੰਗ ਵਿੱਚ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਤੇ ਸੂਬਾ ਆਗੂ ਹੇਮਰਾਜ ਸਟੈਨੋ ਵਿਸ਼ੇਸ਼ ਤੌਰ ਹਾਜ਼ਰ ਸਨ। ਮੀਟਿੰਗ ਭਦੌੜ, ਬਰਨਾਲਾ,ਸੁਨਾਮ, ਦਿੜ੍ਹਬਾ ਤੇ ਸੰਗਰੂਰ ਇਕਾਈਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਪਿਛਲੇ ਦਿਨੀਂ ਤਿੰਨ ਫੌਜਦਾਰੀ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਪ੍ਰੋਗਰਾਮ ਦਾ ਰੀਵਿਊ ਕੀਤਾ ਗਿਆ।ਜੋਨ ਸਮੇਤ ਪੂਰੇ ਪੰਜਾਬ ਵਿੱਚ ਹੋਏ ਪ੍ਰਦਰਸ਼ਨਾਂ ਤੇ ਤਸੱਲੀ ਪ੍ਰਗਟ ਕੀਤੀ ਗਈ, ਸਾਰੀਆਂ ਭਰਾਤਰੀ ਜਥੇਬੰਦੀਆਂ ਦੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ 21 ਜੁਲਾਈ ਨੂੰ ਇਹਨਾਂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਜਲੰਧਰ ਵਿਖੇ ਹੋ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਲਈ ਸਾਰੀਆਂ ਇਕਾਈਆਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਵਾਇਆ। ਜਨਤਕ ਜਮਹੂਰੀ ਜਥੇਬੰਦੀਆਂ ਦੇ ਸਾਂਝੇ ਤੌਰ ਤੇ ਜਲੰਧਰ ਜਾਣ ਲਈ ਕੋਟਾ ਅਤੇ ਗੱਡੀਆਂ ਦਾ ਪ੍ਰਬੰਧ ਕਰਨ ਲਈ ਵੀ ਵਿਚਾਰਿਆ ਗਿਆ। ਮੀਟਿੰਗ ਵਿੱਚ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਲਈ ਸਾਰੀਆਂ ਇਕਾਈਆਂ ਨੂੰ ਆਪਣੀ ਵਿਦਿਆਰਥੀਆਂ ਦੀ ਪੁਰਾਣੀ ਗਿਣਤੀ ਨੂੰ ਬਰਕਰਾਰ ਰੱਖਣ ਤੋਂ ਇਲਾਵਾ ਜਿਹੜੀਆਂ ਇਕਾਈਆਂ ਪਿਛਲੇ ਸਾਲ ਵੱਧ ਗਿਣਤੀ ਵਿੱਚ ਬੱਚਿਆਂ ਨੂੰ ਸ਼ਾਮਿਲ ਨਹੀਂ ਕਰਵਾ ਸਕੀਆਂ ਸਨ, ਉਨ੍ਹਾਂ ਨੂੰ ਗਿਣਤੀ ਵਧਾਉਣ ਲਈ ਕੋਸ਼ਿਸ਼ਾਂ ਕਰਨ ਲਈ ਕਿਹਾ ਗਿਆ। ਕਿਤਾਬਾਂ ਅਗਸਤ ਦੇ ਪਹਿਲੇ ਹਫ਼ਤੇ ਆ ਜਾਣਗੀਆਂ। ਅਕਤੂਬਰ ਵਿੱਚ ਹੋਣ ਵਾਲੀ ਇਸ
ਪ੍ਰੀਖਿਆ ਦੀ ਮਿਤੀ ਕਿਤਾਬਾਂ ਆਉਣ ਤੋਂ ਬਾਅਦ ਤਹਿ ਕੀਤੀ ਜਾਵੇਗੀ ।ਇਸ ਤੋਂ ਇਲਾਵਾ ਤਰਕਸ਼ੀਲ ਮੈਗਜ਼ੀਨ ਅੰਕ ਜੁਲਾਈ -ਅਗਸਤ ਦੀ ਵੰਡ ਕੀਤੀ ਗਈ ਅਤੇ ਇਕਾਈਆਂ ਵੱਲੋ ਆਪਣੇ ਬਕਾਏ ਜਮ੍ਹਾ ਕਰਵਾਏ ਗਏ । ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਹਰੇਕ ਇਕਾਈ ਨੂੰ ਘੱਟੋ ਘੱਟ ਇੱਕ ਸਕੂਲ ਦੀ ਪੱਕੇ ਤੌਰ ਤੇ ਚੋਣ ਕਰਨ ਲਈ ਕਿਹਾ ਗਿਆ, ਜਿਥੇ ਇਕਾਈ ਵੱਲੋਂ ਹਰ ਵਿਸ਼ੇਸ਼ ਦਿਨ ਉਥੇ ਮਨਾਇਆ ਜਾਵੇ। ਮੀਟਿੰਗ ਵਿੱਚ ਪਲੇਠੇ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦਾ ਰੀਵਿਊ ਕੀਤਾ ਗਿਆ ਤੇ ਕੈਂਪ ਨੂੰ ਅਤੀ ਲਾਭਦਾਇਕ ਮਹਿਸੂਸ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੋਹਣ ਸਿੰਘ ਮਾਝੀ,ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ ਬਾਲੀਆਂ,ਸਹਿਦੇਵ ਸਿੰਘ ਦਿੜ੍ਹਬਾ, ਕੁਲਦੀਪ ਨੈਣੇਵਾਲ ਭਦੌੜ,ਭੀਮ ਰਾਜ ਬਰਨਾਲਾ , ਦੇਵਿੰਦਰ ਸਿੰਘ ਸੁਨਾਮ,ਪਦਮ ਕੁਮਾਰ ਸੁਨਾਮ ਨੇ ਸ਼ਮੂਲੀਅਤ ਕੀਤੀ।
Leave a Comment
Your email address will not be published. Required fields are marked with *