6ਮਈ ਨੂੰ ਸੰਗਰੂਰ ਵਿਖੇ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ ਕਰਨ ਦਾ ਐਲਾਨ
ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗੇ।
ਸੰਗਰੂਰ 28 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਜਮਹੂਰੀ ਅਧਿਕਾਰ ਸਭਾ ਸੰਗਰੂਰ ਦੀ ਅਗਵਾਈ ਵਿੱਚ ਇਲਾਕੇ ਦੀਆਂ ਜਨਤਕ, ਜਮਹੂਰੀ ਅਤੇ ਲੋਕ ਪੱਖੀ ਜਥੇਬੰਦੀਆਂ ਦੀ ਇਕੱਤਰਤਾ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਜਿਲਾ ਪੑਧਾਨ ਜਗਜੀਤ ਭੁਟਾਲ ਦੀ ਪੑਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਦਿਨਾਂ ਵਿੱਚ ਦੇਸ ਦੇ ਪੑਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਮਾਨ ਭਾਈਚਾਰੇ ਅਤੇ ਘੱਟ ਗਿਣਤੀਆਂ ਖਿਲਾਫ ਉਗਲੇ ਜਾ ਰਹੇ ਫਿਰਕੂ ਜਹਿਰ ਦਾ ਸਖਤ ਨੋਟਿਸ ਲੈਦਿਆਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਚੋਣ ਪ੍ਕਿਰਿਆ ਤੋਂ ਬਾਹਰ ਕਰਕੇ ਪੁਲਿਸ ਕੇਸ ਦਰਜ ਕੀਤਾ ਜਾਵੇ। ਚੋਣ ਰੈਲੀਆਂ ਵਿੱਚ ਝੂਠੇ ਬਿਰਤਾਂਤ ਸਿਰਜ ਕੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਘੁਸਪੈਠੀਆ ਕਹਿਣ ਅਤੇ ਦੇ ਫਿਰਕੂ ਜਹਿਰ ਫੈਲਾਉਣ ਦੇ ਬਾਵਜੂਦ ਦੇਸ਼ ਦਾ ਚੋਣ ਕਮਿਸ਼ਨ ਚੁੱਪ ਚਾਪ ਲੋਕਤੰਤਰ ਦੀਆਂ ਧੱਜੀਆਂ ਉਡਦੀਆਂ ਦੇਖ ਰਿਹਾ ਹੈ, ਜੋ ਕਿ ਮੁਲਕ ਲਈ ਤਬਾਹਕੁਰਨ ਸਾਬਤ ਹੋਵੇਗਾ। ਇੰਨੇ ਨੀਵੇਂ ਦਰਜੇ ਦੀਆਂ ਤਕਰੀਰਾਂ ਅੱਜ ਤੱਕ ਭਾਰਤ ਦੇ ਇਤਿਹਾਸ ਵਿੱਚ ਕਦੇਂ ਵੀ ਸੁਣਨ ਜਾਂ ਦੇਖਣ ਨੂੰ ਨਹੀਂ ਮਿਲੀਆਂ। ਜਿਸ ਦੇ ਖਿਲਾਫ 6 ਮਈ ਨੂੰ ਸੰਗਰੂਰ ਵਿਖੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਵਲੋ ਸ਼ਹਿਰ ਵਿੱਚ ਮੁਜ਼ਾਹਰਾ ਕਰਨ ਉਪਰੰਤ ਅਰਥੀ ਫੂਕੀ ਜਾਵੇਗੀ। ਮੀਟਿੰਗ ਵਿੱਚ ਪਾਸ ਕੀਤੇ ਮਤੇ ਰਾਹੀਂ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਸ ਦਾ ਨੋਟਿਸ ਲੈਂਦਿਆਂ ਪ੍ਰਧਾਨ ਮੰਤਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਅਤੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ।ਮੀਟਿੰਗ ਵਿਚ ਕਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਲਖਵੀਰ ਲੌਗੋਵਾਲ, ਤਰਕਸ਼ੀਲ ਸੁਸਾਇਟੀ ਦੇ ਪਰਮਵੇਦ,ਸੁਰਿੰਦਰ ਉਪਲੀ, ਗੁਰਦੀਪ ਲਹਿਰਾ, ਅਦਾਰਾ ਤਰਕਸ਼ ਦੇ ਇੰਨਜਿੰਦਰ ਖੀਵਾ, ਕਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਧਰਮਪਾਲ, ਡੈਮੋਕਰੇਟਿਕ ਟੀਚਰਜ ਫਰੰਟ ਦੇ ਦਾਤਾ ਨਮੋਲ ਜਸਵੀਰ ਨਮੋਲ, ਸੀ ਪੀ ਆਈ ਦੇ ਸੁਖਦੇਵ ਸ਼ਰਮਾ, ਲਾਲ ਚੰਦ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ,ਬਸੇਸਰ ਰਾਮ, ਕੁਲਦੀਪ ਸਿੰਘ, ਜਮੀਨ ਪੑਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ,ਡੈਮੇਕਰੇਟਿਕ ਟੀਚਰਜ ਫਰੰਟ ਦੇ ਰਘਵੀਰ ਭਵਾਨੀਗੜ੍ਹ,ਦੇਸ਼ ਭਗਤ ਯਾਦਗਾਰ ਦੇ ਜੁਝਾਰ ਲੌਗੋਵਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਚਮਕੌਰ ਮਹਿਲਾਂ,ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਸੀਨੀਅਰ ਆਗੂ ਗੁਰਬਖਸੀਸ਼ ਬਰਾੜ,ਭਜਨ ਰੰਗੀਆਂ, ਕੁਲਵਿੰਦਰ ਬੰਟੀ, ਬਲਜੀਤ ਬਾਲੀਆ, ਹਰਗੋਬਿੰਦ ਸੇਰਪੁਰ, ਚੰਦ ਸਿੰਘ, ਗੋਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸਨ ਦੇ ਭੂਪਿੰਦਰ ਜੱਸੀ, ਜੀਤ ਸਿੰਘ ਢੀਂਡਸਾ ਹਾਜ਼ਰ ਸਨ।
ਜਾਰੀ ਕਰਤਾ: ਜੁਝਾਰ ਸਿੰਘ ਲੌਂਗੋਵਾਲ।
Leave a Comment
Your email address will not be published. Required fields are marked with *