ਕੋਟਕਪੂਰਾ, 13 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਵੱਡੀ ਜਿੱਤ ’ਤੇ ਕੋਟਕਪੂਰਾ ਹਲਕੇ ਵਿੱਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਸਥਾਨਕ ਬੱਤੀਆਂ ਵਾਲਾ ਚੌਂਕ ਵਿਖੇ ਸੈਂਕੜਿਆਂ ਦੀ ਗਿਣਤੀ ’ਚ ਇਕੱਤਰ ਹੋਏ ‘ਆਪ’ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਯੋਗ ਰਹਿਨੁਮਾਈ ਵਿੱਚ ਹੋਈ ਜਿੱਤ ਦੀ ਖੁਸ਼ੀ ਵਿੱਚ ਲੱਡੂ ਅਤੇ ਪੌਦੇ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ। ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਚੇਅਰਮੈਨ ਗੁਰਮੀਤ ਸਿੰਘ, ਪੀਆਰਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨਿੱਜੀ ਮੁਫਾਦਾਂ ਬਦਲੇ ਦਲ ਬਦਲੀ ਕਰਕੇ ਜਿਮਨੀ ਚੋਣ ਰਾਹੀਂ ਕਰੋੜਾਂ ਰੁਪਏ ਦਾ ਬੋਝ ਪਾਉਣ ਵਾਲੇ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਨ ਸਭਾ ਸਪੀਕਰ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੇ ਦੌਰਾਨ ਕੀਤੇ ਗਏ ਕੰਮਾਂ ਤੇ ਮੋਹਰ ਲਾਈ ਹੈ। ਉਹਨਾਂ ਕਿਹਾ ਕਿ ਭਾਵੇਂ ਲੋਕ ਸਭਾ ਚੋਣਾਂ ਦੇ ਸਮੇਂ ਪਾਰਟੀ ਨੂੰ ਕੁਝ ਨਿਰਾਸ਼ਾ ਹੋਈ ਸੀ ਪਰ ਉਸ ਸਮੇਂ ਸੈਂਟਰ ਪੱਧਰ ਦੀ ਲੜਾਈ ਹੋਣ ਦੇ ਚਲਦਿਆਂ ਇੰਡੀਆ ਗਠਜੋੜ ਬਣਿਆ ਹੋਇਆ ਸੀ, ਜਦਕਿ ਜਿਮਨੀ ਚੋਣ ਸੂਬੇ ਪੱਧਰ ਦੀ ਚੋਣ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਹੋਈ ਹੈ। ਪਾਰਟੀ ਵਰਕਰਾਂ ਵਲੋਂ ਲੱਡੂਆਂ ਦੇ ਨਾਲ ਨਾਲ ਪੌਦੇ ਵੰਡਣ ਦੀ ਵਿਲੱਖਣ ਪਿਰਤ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਅਤੇ ਸਮਾਜਸੇਵੀ ਵਿਅਕਤੀਆਂ ਨੇ ਕਿਹਾ ਕਿ ਕਿਸੇ ਵੀ ਖੁਸ਼ੀ ਅਤੇ ਗਮੀ ਦੇ ਮੌਕੇ ਪੌਦੇ ਲਾ ਕੇ ਅਤੇ ਉਹਨਾਂ ਦੀ ਸੰਭਾਲ ਕਰਕੇ ਇਸ ਤਰਾਂ ਦੇ ਮੌਕਿਆਂ ਨੂੰ ਯਾਦਗਾਰੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਰੁਣ ਸਿੰਗਲਾ, ਸੰਜੀਵ ਕਾਲੜਾ, ਮਿਹਰ ਸਿੰਘ ਚਾਨੀ, ਮਨਜੀਤ ਸ਼ਰਮਾ, ਸੰਦੀਪ ਸਿੰਘ ਕੰਮੇਆਣਾ, ਬਲਜੀਤ ਸਿੰਘ ਸੰਧੂ, ਨਰਿੰਦਰ ਰਾਠੌੜ, ਗੁਰਮੀਤ ਸਿੰਘ ਧੂਰਕੋਟ, ਹਰਵਿੰਦਰ ਸਿੰਘ ਨੱਥੇਵਾਲਾ, ਕੌਰ ਸਿੰਘ ਸੰਧੂ, ਜਗਜੀਤ ਸਿੰਘ ਸੁਪਰਡੈਂਟ, ਰਾਜ ਸਿੰਘ ਵਾਂਦਰ ਜਟਾਣਾ, ਬੂਟਾ ਸਿੰਘ, ਬੱਬੀ ਸਿੰਘ ਵਾਂਦਰ ਜਟਾਣਾ, ਇਕਬਾਲ ਸਿੰਘ ਭੋਲਾ, ਗੈਰੀ ਸਿੰਘ ਵੜਿੰਗ, ਸਤਪਾਲ ਸ਼ਰਮਾ, ਲਛਮਣ ਮਹਿਰਾ, ਬਲਜੀਤ ਸਿੰਘ ਸੰਧੂ, ਸੰਦੀਪ ਸਿੰਘ ਘਾਰੂ, ਮਨਪ੍ਰੀਤ ਸ਼ਰਮਾ, ਅਸ਼ਵਨੀ ਕੁਮਾਰ, ਅਰੁਣ ਚਾਵਲਾ, ਬਾਬੂ ਸਿੰਘ ਖਾਲਸਾ, ਅਮਰੀਕ ਸਿੰਘ ਡੱਗੋਰੋਮਾਣਾ, ਸੁਖਵਿੰਦਰ ਸਿੰਘ ਗਗਨ, ਸਮਸ਼ੇਰ ਸਿੰਘ ਭਾਨਾ, ਸੁਖਦੇਵ ਸਿੰਘ ਕੂਕਾ, ਗੁਰਮੀਤ ਸਿੰਘ ਧੂਰਕੋਟ, ਨਿਰਭੈ ਸਿੰਘ ਹਰੀਨੌ, ਗੁਰਮੇਲ ਸਿੰਘ ਬਾਹਮਣਵਾਲਾ, ਪਰਮਿੰਦਰ ਸਿੰਘ ਲੁੱਧੜ, ਮਨੋਜ ਕੁਮਾਰ, ਸਵਰਨਜੀਤ ਸਿੰਘ ਮੌੜ, ਸਰਬਜੀਤ ਸਿੰਘ ਰੱਤੀਰੋੜੀ, ਰਾਜ ਅਗਰਵਾਲ, ਹਰਦੀਪ ਸ਼ਰਮਾ ਬਾਹਮਣਵਾਲਾ, ਦਰਸ਼ਨ ਬਾਵਾ, ਸਤਪਾਲ ਸ਼ਰਮਾ, ਪਿ੍ਰੰਸ ਬਹਿਲ, ਰਾਮ ਸਿੰਘ ਢਿੱਲਵਾਂ, ਬੂਟਾ ਸਿੰਘ ਬਰਾੜ ਚਮੇਲੀ, ਮਨਪ੍ਰੀਤ ਸਿੰਘ ਨੰਬਰਦਾਰ ਵਾੜਾਦਰਾਕਾ, ਬਿੱਟਾ ਨਰੂਲਾ, ਅਸ਼ੋਕ ਸੰਧਵਾਂ, ਗੁਰਮੀਤ ਸਿੰਘ ਪੱਪੂ, ਬੱਲਾ ਕਲੇਰ, ਸਵੇਗ ਸਿੰਘ ਪੱਕਾ, ਕੁਲਦੀਪ ਸਿੰਘ ਮਾਣਕ, ਲੱਕੀ ਲਾਲੇਆਣਾ, ਲਖਵਿੰਦਰ ਸਿੰਘ ਢਿੱਲੋ, ਪਿੰਦਰ ਸਿੰਘ ਸੰਧਵਾਂ, ਸਰਬਜੀਤ ਸਿੰਘ ਮਚਾਕੀ, ਡਾ. ਰਾਜਪਾਲ ਸਿੰਘ, ਅਮਨਦੀਪ ਸਿੰਘ, ਅਭੈ ਸਿੰਘ ਢਿੱਲੋਂ, ਮਾ. ਸੰਜੀਵ ਕੁਮਾਰ, ਕਾਕਾ ਸਿੰਘ ਥਾੜਾ, ਸੇਵਕ ਸਿੰਘ ਮਾਨ, ਸੁਖਵਿੰਦਰ ਸਿੰਘ ਬੱਬੂ ਸਮੇਤ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।