ਨਾ ਹੁਣ ਨੀਂਦ ਆਉਂਦੀ ਏ,
ਤੇ ਨਾ ਹੀ ਸੁਪਨੇ ਆਉਂਦੇ ਨੇ।
ਪੂਰੀ ਰਾਤ ਤੇਰੀ ਯਾਦ ਸਤਾਉਂਦੀ ਏ,
ਨੈਣ ਦੋਵੇਂ ਦੀਦ ਤੇਰੀ ਨੂੰ ਤਰਸੇ ਨੇ ।।
ਨਿੱਤ ਚੜ੍ਹ ਪ੍ਰਭਾਤ ਆਉਂਦੀ ਏ,
ਪਰ ਤੇਰੇ ਦੀਦਾਰ ਨਾ ਹੁੰਦੇ ਨੇ।
ਜਦ ਸਿਖਰ ਦੁਪਹਿਰ ਆਉਂਦੀ ਏ,
ਅੰਗ ਸਿਵਿਆਂ ਦੇ ਵਾਂਗ ਜਲਦੇ ਨੇ।।
ਸੂਦ ਜਦ ਸ਼ਾਮ ਆਉਂਦੀ ਏ,
ਚਿਖਾ ਦੇ ਅੰਗਾਰ ਠਰਦੇ ਨੇ।
ਵਿਰਕ ਦੀ ਆ ਰਾਖ ਫਰੋਲੀ ਏ,
ਲੱਗੇ ਜਿਵੇਂ ਫੁੱਲ ਚੁੱਗ ਹੁੰਦੇ ਨੇ।।
ਖੁੱਦ ਦੀ ਪਰਵਾਹ ਨਾ ਰਹਿੰਦੀ ਏ,
ਜਦ ਆਪਣੇ ਆ ਲਾਂਬੂ ਲਾਉਂਦੇ ਨੇ।
ਜਿਸ ਨੂੰ ਕਦੀ ਯਾਦ ਨਾ ਆਉਂਦੀ ਏ,
ਅਖੀਰ ਆ ਬੜੇ ਵੈਣ ਪਾਉਂਦੀ ਏ।।
ਜਿਉਂਦੇ ਦੀ ਕੋਈ ਬਾਤ ਨਾ ਪੁੱਛਦਾ ਏ,
ਮਰੇ ਹੋਏ ਦੇ ਮੂੰਹ ਤੋਂ ਕੱਫਣ ਹਟਾਉਂਦੇ ਨੇ।
ਏਥੇ ਦੁੱਖ ਵੇਲੇ ਕੋਈ ਸਾਰ ਨਾ ਲੈਂਦਾ ਏ,
ਅਰਥੀ ਨੂੰ ਧੱਕੇ ਨਾਲ ਵੀ ਮੋਢਾ ਲਾਉਂਦੇ ਨੇ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381