ਬਰਨਾਲਾ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਮਾਨਯੋਗ ਡਿਪਟੀ ਕਮਿਸਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਜੀ ਦੀ ਅਗਵਾਈ ਵਿੱਚ ਜਿਲ੍ਹਾ ਸਵੀਪ ਟੀਮ ਵੱਲੋ ਸਵੀਪ ਗਤੀਵਿਧੀਆਂ ਦਾ ਆਯੋਜਨ ਜਿਲਾ੍ਹ ਬਰਨਾਲਾ ਦੇ ਸਕੂਲਾਂ ਵਿੱਚ ਲਗਾਤਾਰ ਕੀਤਾ ਜਾ ਰਿਹਾ ਹੈ।ਸਰਕਾਰੀ ਹਾਈ ਸਕੂਲ ਗੁਰਮ ਵਿਖੇ ਚਾਰਟ ਮੁਕਾਬਲਿਆ ਦੋਰਾਨ ਜਸਪ੍ਰੀਤ ਕੌਰ ਜਮਾਤ ਦਸਵੀ ਨੇ ਪਹਿਲਾ,ਖੁਸਪ੍ਰੀਤ ਕੌਰ ਜਮਾਤ ਅੱਠਵੀ ਨੇ ਦੂਸਰਾ ਅਤੇ ਹਰਜੋਤ ਬਾਵਾ ਜਮਾਤ ਅੱਠਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਲੋਗਨ ਮੁਕਾਬਲਿਆ ਦੌਰਾਨ ਦਲਵੀਰ ਸਿੰਘ ਜਮਾਤ ਨੌਵੀ ਨੇ ਪਹਿਲਾ,ਚਸ਼ਨਦੀਪ ਸਿੰਘ ਜਮਾਤ ਸੱਤਵੀ ਨੇ ਦੂਸਰਾ ਅਤੇ ਤਰਨਜੋਤ ਸਿੰਘ ਜਮਾਤ ਨੋਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਰਕਾਰੀ ਮਿਡਲ ਸਕੂਲ ਗੁੰਮਟੀ ਵਿਖੇ ਚਾਰਟ ਮੁਕਾਬਲਿਆ ਦੌਰਾਨ ਜਸਪ੍ਰੀਤ ਸਿੰਘ ਨੇ ਪਹਿਲਾ ਸ਼ਾਹਿਦ ਖਾਂ ਨੇ ਦੂਸਰਾ ਅਤੇ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਲੋਗਨ ਮੁਕਾਬਲਿਆ ਦੋਰਾਨ ਜਸ਼ਨਪ੍ਰੀਤ ਕੌਰ ਨੇ ਪਹਿਲਾ, ਜੈਸਮੀਨ ਕੋਰ ਨੇ ਦੂਸਰਾ ਅਤੇ ਹਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਵਿਦਿਆਰਥੀਆਂ ਦੇ ਹੱਥਾ ਵਿੱਚ ਗੁਬਾਰੇ ਸਨ ਜਿੰਨਾ ਉੱਪਰ ਵੋਟ ਦੇਣਾ ਸਭ ਦਾ ਕਾਨੂੰਨੀ ਅਧਿਕਾਰ ਹੈ,ਵੋਟ ਸਮਝ ਨਾਲ ਪਾਵਾਗੇ ਲਾਲਚ ਵਿੱਚ ਨਹੀ ਆਵਾਗੇ,ਜਨ ਜਨ ਜਗਾਉਣਾ ਹੈ ਮਤ ਦਾਨ ਕਰਾਉਣਾ ਹੈ।ਇਸ ਸਮੇ iੰਪੰਡ ਨੰਗਲ ਅਤੇ ਕਰਮਗੜ੍ਹ ਦੀਆ ਸੱਥਾ ਵਿੱਚ ਵੀ ਵੋਟਾ ਦੀ ਮਹੱਤਤਾ ਅਤੇ ਪਾਊਣ ਸਬੰਧੀ ਲੈਕਚਰ ਰਾਹੀ ਅਪੀਲ ਕੀਤੀ ਗਈ ।ਵੱਖ ਵੱਖ ਬੁਲਾਰਿਆ ਸ. ਬਰਜਿੰਦਰ ਪਾਲ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਸਵੀਪ ਨੋਡਲ ਅਫਸਰ,ਸ੍ਰੀਮਤੀ ਕੁਲਵਿੰਦਰ ਕੌਰ ਸਕੂਲ ਇੰਚਾਰਜ,ਸ. ਰਾਣਾ ਸਿੰਘ ਹੈਡ ਟੀਚਰ ਸ੍ਰੀ ਵਿਕਾਸ ਕੁਮਾਰ ਕੰਪਿਊਟਰ ਫੈਕਲਟੀ ਬੀ.ਐਲ.ੳ.,ਸ.ਕੁਲਜੀਤ ਸਿੰਘ ਐਸ.ਐਸ.ਮਾਸਟਰ,ਸ੍ਰੀ ਰਘਬੀਰ ਚੰਦ ਸਕੂਲ ਇੰਚਾਰਜ ਸਮਸ ਗੁੰਮਟੀ ,ਸ੍ਰੀਮਤੀ ਮਨਦੀਪ ਕੌਰ ਹੈਡ ਟੀਚਰ ਬਲਵੰਤ ਸਿੰਘ ਐਸ.ਐਸ. ਮਾਸਟਰ ,ਅੰਤਰਜੀਤ ਭੱਠਲ ਆਦਿ ਅਧਿਆਪਕ,ਕਲੱਬ ਮੈਬਰਜ ਆਗਨਵਾੜ੍ਹੀ ਵਰਕਰ ਮਿਡ ਡੇ ਮੀਲ ਵਰਕਰ,ਦਰਜਾ ਚਾਰ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਿਰ ਸਨ।ਇੱਕਤਰਤਾਵਾ ਦੌਰਾਨ ਸਮੂਹ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰ ਵੋਟਿੰਗ ਪੋਲ ਦੀ ਗਿਣਤੀ ਵਧਾਉਣ ਲਈ ਵੱਖ ਵੱਖ ਬੁਲਾਰਿਆ ਵੱਲੋ ਪ੍ਰੇਰਿਤ ਕੀਤਾ ਗਿਆ।ਲੋਤਤੰਤਰ ਲੋਕਾ ਦੁਆਰਾ ਲੋਕਾ ਲਈ ਚੁਣਿਆ ਜਾਣ ਵਾਲਾ ਹੈ।ਇਹਨਾ ਇੱਕਤਰਤਾਵਾ ਦੌਰਾਨ ਸਮੂਹ ਹਾਜਰਿਨ ਵੱਲੋ ਵੋਟਾ ਦੇ ਤਿਉਹਾਰ ਦੌਰਾਨ ਭਰਵੀ ਸਮੂਲੀਅਤ ਕਰਨ ਦਾ ਪ੍ਰਣ ਦਿੱਤਾ ਗਿਆ।
Leave a Comment
Your email address will not be published. Required fields are marked with *