ਇਹ ਜਿੰਦਗੀ ਬਹੁਤ ਦੋੜਦੀ ਜਾਂਦੀ ਹੈ। ਜਿੰਦਗੀ ਦਾ ਦੀਵਾ ਜੱਗਦਾ ਰਹਿੰਦਾ ਹੈ। ਭੱਜ ਭੱਜ ਕੇ ਮੈਂ ਥੱਕ ਗਿਆ। ਰੋਜ਼ ਗੁਰਦੁਆਰੇ,ਮੰਦਰ ਜਾ ਕੇ। ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਹਾਂ। ਆਪਣੇ ਗੁਨਾਹਾਂ ਦੇ ਨਾਲ ਰੱਬ ਨੂੰ ਠੱਗ ਲੈਂਦਾ ਹਾਂ। ਹੰਕਾਰ ਵਿਚ ਆ ਕੇ ਲੰਬੀ ਉਡਾਰੀ ਉਡਦਾ ਹਾਂ। ਗਰੀਬਾਂ ਨੂੰ ਵੀ ਨਹੀਂ ਬਖਸ਼ਦਾ ਆਪਣੀਂ ਆਪਣੀਂ ਕਰਦਾ ਹਾਂ। ਇਹ ਮੈਂ ਕਿਹੋ ਜਿਹੇ ਸੁਪਨੇ ਦੇਖਦਾ ਹਾਂ ਜੋ ਸੱਚ ਨਹੀ ਹੋਣੇ। ਹਰ ਵਕਤ ਸੁਪਨਿਆਂ ਦੇ ਵਿੱਚ ਖੋਹਿਆ ਰਹਿੰਦਾ ਹੈ। ਹਰ ਤਰ੍ਹਾਂ ਇਸ ਝੂਠੀ ਦੁਨੀਆ ਦੇ ਵਿਚ ਫਸੀ ਜਾਂਦਾ ਹੈ। ਮੈਨੂੰ ਕੋਈ ਮਾਰਗ ਨਹੀ ਦਿਸਦਾ ਮੈਂ ਕੀ ਕਰਾਂ, ਝੂਠ ਫਰੇਬ ਹੀ ਹੈ ਇਸ ਦੁਨਿਆਂ ਵਿਚ। ਆਪਣੇ ਆਪ ਨੂੰ ਮੈ ਇਸ ਦੁਨਿਆਂ ਵਿਚ ਰੋਗ ਲਗਵਾ ਲਿਤਾ ਹੈ। ਦਵਾਈਆਂ ਹੀ ਜਿੰਦਗੀ ਮੇਰੀ ਬਣ ਗੲੀ ਹੈ। ਇਹ ਦੁਨਿਆ ਤਾਂ ਰੰਗ ਮੰਚ ਹੈ। ਸੁਣ ਏ ਇਨਸਾਨ ਤੂੰ ਖਾਲੀ ਹੱਥ ਆਇਆ ਸੀ। ਖਾਲੀ ਹੱਥ ਹੀ ਚੱਲੇ ਜਾਨਾ ਹੈ। ਰੌਲਾ ਕਿਸ ਗੱਲ ਦਾ ਇਥੇ ਕੋਈ ਨਹੀਂ ਰਹਿਣਾਂ। ਸਭ ਚਲੋ ਚਲੀ ਹੋਣਾ ਹੈ।

ਸੁਰਜੀਤ ਸਾੰਰਗ