ਫਰੀਦਕੋਟ, 26 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਾਦਿਕ ਸੜਕ ’ਤੇ ਇਕ ਕਾਰ ਅਤੇ ਟਰੈਕਟਰ-ਟਰਾਲੀ ਦਰਮਿਆਨ ਹੋਈ ਭਿਆਨਕ ਟੱਕਰ ’ਚ ਦੋ ਨੌਜਵਾਨਾ ਦੀ ਦੁਖਦਾਇਕ ਮੌਤ ਹੋਣ ਦੀ ਖਬਰ ਮਿਲੀ ਹੈ, ਜਦਕਿ ਇਕ ਲੜਕੀ ਸਮੇਤ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ, ਜਿੱਥੇ ਲਾਸ਼ਾਂ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਪੋਸਟਮਾਰਟਮ ਕਰਵਾਇਆ ਗਿਆ, ਉੱਥੇ ਗੰਭੀਰ ਜਖਮੀਆਂ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੰਮੇਆਣਾ ਦਾ ਵਸਨੀਕ ਸੁਖਰਾਜ ਸਿੰਘ ਉਰਫ ਰਾਜੂ ਆਪਣੇ ਦੋ ਸਾਥੀਆਂ ਪਰਮਦੀਪ ਸਿੰਘ ਅਤੇ ਮੰਗੂ ਉਰਫ ਪ੍ਰਭਦੀਪ ਸਮੇਤ ਇਕ ਲੜਕੀ ਨਾਲ ਕਾਰ ਵਿੱਚ ਸਾਦਿਕ ਵੱਲ ਜਾ ਰਿਹਾ ਸੀ, ਅਜੇ ਉਹ ਸ਼ਹਿਰ ਤੋਂ ਥੋੜੀ ਦੂਰ ਪੁੱਜੇ ਕਿ ਉਹਨਾਂ ਦੀ ਕਾਰ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਪਿੱਛੋਂ ਜਾ ਟਕਰਾਈ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ। ਕਾਰ ਵਿੱਚ ਸਵਾਰ ਸੁਖਰਾਜ ਸਿੰਘ ਰਾਜੂ ਅਤੇ ਪਰਮਦੀਪ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪ੍ਰਭਦੀਪ ਅਤੇ ਲੜਕੀ ਗੰਭੀਰ ਜਖਮੀ ਹੋ ਗਏ। ਜਿੰਨਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਪੀਜੀਆਈ ਚੰਡੀਗੜ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਸਿਟੀ-2 ਦੇ ਐਸਐਚਓ ਸੁਖਦਰਸ਼ਨ ਕੁਮਾਰ ਸ਼ਰਮਾ ਮੁਤਾਬਿਕ ਹਾਦਸੇ ਦੇ ਕਾਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਮਾਮਲੇ ਦੀ ਪੜਤਾਲ ਜਾਰੀ ਹੈ।ਫੋਟੋ ਕੈਪਸ਼ਨ :- ਭਿਆਨਕ ਸੜਕ ਹਾਦਸੇ ਵਿੱਚ ਨੁਕਸਾਨੀ ਗਈ ਕਾਰ ਦੀ ਤਸਵੀਰ।
Leave a Comment
Your email address will not be published. Required fields are marked with *