ਕੋਟਕਪੂਰਾ, 9 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵਲੋਂ ਨਸ਼ਿਆਂ ’ਤੇ ਠੱਲ ਪਾਉਣ ਲਈ ਡਰੱਗ ਵਿਭਾਗ ਵਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ। ਡਰੱਗ ਵਿਭਾਗ ਅਨੁਸਾਰ ਹਰਜਿੰਦਰ ਸਿੰਘ (ਡਰੱਗ ਇੰਸਪੈਕਟਰ ਫਰੀਦਕੋਟ) ਦੀ ਅਗਵਾਈ ਵਾਲੀ ਇੱਕ ਟੀਮ ਨੇ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਨੇੜਲੇ ਪਿੰਡ ਸਿੱਖਾਂਵਾਲਾ ਵਿਖੇ ਛਾਪੇਮਾਰੀ ਕੀਤੀ। ਉਹਨਾਂ ਇੱਥੇ ਸਥਿੱਤ ਦਵਾਈਆਂ ਦੀਆਂ ਦੁਕਾਨਾਂ ਦੇ ਨਿਰੀਖਣ ਦੌਰਾਨ ਸ਼ੱਕ ਹੋਣ ’ਤੇ ਇਕ ਅਣਅਧਿਕਾਰਤ ਕਲੀਨਿਕ ’ਤੇ ਛਾਪਾ ਮਾਰਿਆ ਤਾਂ ਉੱਥੇ ਟੀਮ ਨੂੰ ਇਤਰਾਜਯੋਗ ਦਵਾਈਆਂ ਬਰਾਮਦ ਹੋਈਆਂ। ਉਹਨਾਂ ਦੱਸਿਆ ਕਿ ਉਕਤ ਦੁਕਾਨ ’ਚੋਂ 20 ਤਰਾਂ ਦੀਆਂ ਇਤਰਾਜਯੋਗ ਦਵਾਈਆਂ, ਜਿੰਨਾਂ ’ਚ 970 ਕੈਪਸੂਲ, ਕਰੀਬ 2789 ਗੋਲੀਆਂ, 40 ਇੰਜੈਕਸ਼ਨ ਆਦਿ ਜਬਤ ਕਰਕੇ ਡਰੱਗ ਵਿਭਾਗ ਦੀ ਅਗਲੇਰੀ ਕਾਰਵਾਈ ਲਈ ਭੇਜੀਆਂ ਗਈਆਂ ਹਨ। ਡਰੱਗ ਇੰਸਪੈਕਟਰ ਨੇ ਇੱਥੋ ਇਕ ਸੈਂਪਲ ਵੀ ਭਰਿਆ, ਜੋ ਕਿ ਅਗਲੇਰੀ ਕਰਵਾਈ ਲਈ ਭੇਜਿਆ ਗਿਆ ਹੈ। ਇਸ ਥਾਂ ਤੋਂ 60 ਗੋਲੀਆਂ ਟ੍ਰਾਮਾਡੋਲ ਵੀ ਬਰਾਮਦ ਹੋਈਆਂ, ਜਿਸ ’ਤੇ ਪੁਲਸ ਵਲੋਂ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਮੁਲਜਮ ਨੂੰ ਮੌਕੇ ’ਤੇ ਗਿ੍ਰਫਤਾਰ ਕੀਤਾ ਗਿਆ ਅਤੇ ਉਸ ਤੋਂ ਪੁਛ ਪੜਤਾਲ ਜਾਰੀ ਹੈ। ਇਸ ਅਣਅਧਿਕਾਰਤ ਕਲੀਨਿਕ ’ਤੇ ਡਰੱਗ ਐਕਟ 1940 ਅਧੀਨ ਕਈ ਖਾਮੀਆਂ ਵੀ ਪਾਈਆਂ ਗਈਆਂ। ਉਹਨਾ ਦੱਸਿਆ ਕਿ ਉਕਤ ਦਵਾਈਆਂ ਬਿਨਾ ਬਿਲ ਅਤੇ ਬਿਨਾ ਲਾਇਸੈਂਸ ਤੋਂ ਸਨ। ਉਹਨਾਂ ਕਿਹਾ ਕਿ ਸਰਕਾਰ ਨਸ਼ੇ ਪ੍ਰਤੀ ਹਰ ਦਿਨ ਸਖਤ ਹੋ ਰਹੀ ਹੈ, ਜਿਸ ’ਤੇ ਮਹਿਕਮੇ ਵਲੋਂ ਸਖਤੀ ਨਾਲ ਕਾਰਵਾਈ ਸੁਭਾਵਿਕ ਹੈ।
Leave a Comment
Your email address will not be published. Required fields are marked with *