ਬੇਡਰ ਹੋ ਕੇ ਜੀਣਾ ਸਿੱਖ ਲੈ, ਡਰ ਕੇ ਜੀਣਾ ਛੱਡ ਦੇ।
ਲੋਕਾਂ ਕੋਲੋਂ ਕੀ ਡਰਨਾ ਹੈ, ਡਰ ਨੂੰ ਮਨ ‘ਚੋਂ ਕੱਢ ਦੇ।
ਨਿਰਭਉ ਤੇ ਨਿਰਵੈਰ ਇੱਕੋ ਹੈ, ਓਸੇ ਕੋਲੋਂ ਡਰੀਏ।
ਓਹੀ ਜੀਣ ਤੇ ਮਾਰਨ ਵਾਲਾ, ਜੋ ਓਹ ਆਖੇ ਕਰੀਏ।
ਕਰੀਏ ਕੰਮ ਇਮਾਨਦਾਰੀ ਨਾਲ, ਫੇਰ ਹੈ ਕਾਹਤੋਂ ਡਰਨਾ।
ਸੱਚਾ ਕਿਸੇ ਤੋਂ ਡਰੇ ਨਾ ਮੂਲੋਂ, ਤਿਲਤਿਲ ਕਾਹਤੋਂ ਮਰਨਾ।
ਠੱਗ ਤੇ ਪਾਪੀ ਬੰਦਾ ਹਰਦਮ, ਡਰ ਵਿੱਚ ਹੀ ਹੈ ਰਹਿੰਦਾ।
ਜਦ ਸੱਚੇ ਦੀ ਡਾਂਗ ਹੈ ਪੈਂਦੀ, ਫਿਰ ਚੁੱਪ ਕਰਕੇ ਸਹਿੰਦਾ।
ਅੱਜ ਤੋਂ ਮਨ ਵਿੱਚ ਪੱਕੀ ਧਾਰੋ, ਗਲਤ ਨਾ ਕੰਮ ਕਰਾਂਗੇ।
ਖ਼ੁਦਾ ਦੀ ਜੇਕਰ ਮਿਹਰ ਹੋ ਜਾਵੇ, ਨਿੱਡਰ ਹੋ ਕੇ ਫਿਰਾਂਗੇ।
ਜੋ ਨਿਰਭਉ ਨੂੰ ਜਪਦਾ, ਉਹ ਫਿਰ ਖ਼ੌਫ਼ ਨਾ ਕੋਈ ਖਾਵੇ।
ਉਹਦੇ ਭੈਅ ਵਿੱਚ ਰਹਿ ਕੇ, ਜਿੱਧਰ ਮਰਜ਼ੀ ਆਵੇ ਜਾਵੇ।
~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.
Leave a Comment
Your email address will not be published. Required fields are marked with *