“ ਖੁਦ ਨੂੰ ਲੱਭਣ ਦੀ ਤਾਂਘ ——ਤੇਰੀ ਚਾਹਤ “
“ ਤੇਰੀ ਚਾਹਤ” ਰਮਿੰਦਰ ਰੰਮੀ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸਦੀ ਸਮੁੱਚੀ ਕਵਿਤਾ ਆਪਣੇ ਅੰਤਰੀਵ ਨਾਲ ਸੰਵਾਦ। ਆਪਣੇ ਆਪ ਨੂੰ ਮਿਲਣ ਦੀ ਤਮੰਨਾ ਅਤੇ ਤੜਫਣ। ਇਹ ਤੜਫਣ ਬਹੁਤ ਸਾਰੇ ਕਾਵਿ ਰੂਪਾਂ ਰਾਹੀ ਇਸ ਕਾਵਿ-ਕਿਰਤ ਵਿਚ ਰੂਪਮਾਨ ਹੁੰਦੀ। ਰੰਮੀ ਦੀ ਕਵਿਤਾ ਅਹਿਸਾਸ ਅਤੇ ਉਮੀਦ ਦੀ ਕਵਿਤਾ । ਆਪਣੇ ਅੰਦਰ ਉਤਰਨ ਅਤੇ ਖੁਦ ਨੂੰ ਜਾਨਣ ਦੀ ਚਾਹਤ। ਇਹੀ ਚਾਹਤ ਉਸਨੂੰ ਕਾਵਿ ਸਿਰਜਣਾ ਦਾ ਰਾਹੀ ਬਣਾ ਗਈ। ਉਮਰ ਦੇ ਇਸ ਪੜਾਾਅ ਤੇ ਕਵਿਤਾ ਰਾਹੀਂ ਖੁਦ ਨੂੰ ਮਿਲਣਾ ਅਤੇ ਖੁਦ ਦਾ ਵਿਸਥਾਰ ਕਰਨਾ, ਇਕ ਸ਼ੁੱਭ ਸੰਕੇਤ ਹੈ ਕਿ ਰੰਮੀ ਨੂੰ ਹੁਣ ਆਪਣੇ ਆਪ ਨੂੰ ਮਿਲਣ ਦੀ ਵਿਹਲ ਮਿਲੀ। ਉਸਦੀ ਕਵਿਤਾ ਨੇ ਅੰਤਰੀਵ ਤੋਂ ਬਾਹਰ ਨੂੰ ਸਫ਼ਰ ਕਰਦਿਆਂ ਮਾਨਵੀ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਵਾਦ ਰਚਾਉਣਾ ਹੈ ਅਤੇ ਪੰਜਾਬੀ ਅਦਬ ਦੀ ਝੋਲੀ ਵਿਚ ਬਹੁਤ ਕੁਝ ਪਾਉਣਾ। ਉਸਦੀ ਕਾਵਿ-ਸਾਧਨਾ ਨੂੰ ਸਲਾਮ। ਆਸ ਹੈ ਕਿ ਉਹ ਆਪਣੀ ਕਾਵਿ ਸਾਧਨਾ ਦੀ ਅਵੇਸ਼ਤਾ ਰਾਹੀਂ ਬਹੁਤ ਕੁਝ ਚੰਗੇਰਾ ਪੰਜਾਬੀ ਅਦਬ ਦੀ ਝੋਲੀ ਵਿਚ ਪਾਵੇਗੀ। ਉਸਦੇ ਚੰਗੇਰੇ ਕਾਵਿਕ ਸਿਰਜਣਾ ਲਈ ਸ਼ੁੱਭ ਕਾਮਨਾਵਾਂ।
( ਡਾ .ਗੁਰਬਖਸ਼ ਸਿੰਘ ਭੰਡਾਲ )