ਕੋਟਕਪੂਰਾ, 5 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਰਗਰਮ ਮੈਂਬਰਾਂ ਕ੍ਰਮਵਾਰ ਰਜਿੰਦਰ ਸਿੰਘ ਰਾਜੂ ਸਚਦੇਵਾ ਦੀ ਭੈਣ ਅਤੇ ਡਾ ਰਵਿੰਦਰਪਾਲ ਕੋਛੜ ਦੀ ਕੁੜਮਨੀ ਡਾ. ਮਨਜੀਤ ਕੌਰ ਸੇਠੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ ‘ਪੀ.ਬੀ.ਜੀ. ਵੈੱਲਫੇਅਰ ਕਲੱਬ’ ਦੇ ਪ੍ਰਧਾਨ ਰਾਜੀਵ ਮਲਿਕ, ਸਰਪ੍ਰਸਤ ਡਾ. ਉਦੇ ਰੰਦੇਵ ਅਤੇ ਚੇਅਰਮੈਨ ਬਲਜੀਤ ਸਿੰਘ ਖੀਵਾ ਦੀ ਅਗਵਾਈ ਹੇਠ ਸਵੈਇਛੁੱਕ ਖੂਨਦਾਨ ਕੈਂਪ ਲਾਇਆ ਗਿਆ। ਡਾ. ਮਨਜੀਤ ਕੌਰ ਸੇਠੀ ਦੇ ਪੁੱਤਰਾਂ ਸੰਦੀਪ ਸੇਠੀ ਅਤੇ ਮਨਦੀਪ ਸੇਠੀ ਨੇ ਦੱਸਿਆ ਕਿ ਉਹਨਾਂ ਦੇ ਸਤਿਕਾਰਯੋਗ ਮਾਤਾ-ਪਿਤਾ ਦੇ ਮਨੁੱਖਤਾ ਦੀ ਭਲਾਈ ਵਾਲੇ ਕੀਤੇ ਗਏ ਸੇਵਾ ਕਾਰਜਾਂ ਕਰਕੇ ਹੀ ਸ਼ਰਧਾਂਜਲੀ ਸਮਾਗਮ ਵਿੱਚ ਰਾਜਨੀਤਿਕ, ਵਪਾਰਕ, ਧਾਰਮਿਕ ਅਤੇ ਵਿਦਿਅਕ ਖੇਤਰਾਂ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਲੱਬ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਭਾਵੇਂ ਉਕਤ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ ਸੇਠੀ, ਕੋਛੜ ਅਤੇ ਸਚਦੇਵਾ ਪਰਿਵਾਰਾਂ ਸਮੇਤ ਜਗਦੀਸ਼ ਸਿੰਘ ਜੱਗੀ ਦਾ ਵੀ ਭਰਪੂਰ ਸਹਿਯੋਗ ਰਿਹਾ ਪਰ ਕਲੱਬ ਵਲੋਂ ਦਾਨੀ ਸੱਜਣਾ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਸਮੇਤ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਪੱਪੂ ਲਹੌਰੀਆ, ਰਾਜਾ ਠੇਕੇਦਾਰ, ਸੁਨੀਲ ਕੁਮਾਰ ਬਿੱਟਾ ਗਰੋਵਰ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਰਮੇਸ਼ ਸਿੰਘ ਗੁਲਾਟੀ, ਇੰਸ. ਨਛੱਤਰ ਸਿੰਘ, ਜਤਿੰਦਰ ਸਿੰਘ ਸੰਨੀ, ਗੁਰਪ੍ਰੀਤ ਸਿੰਘ, ਰੱਜਤ ਛਾਬੜਾ, ਪਰਮਜੀਤ ਸਿੰਘ ਮੱਕੜ, ਅਮਨ ਘੋਲੀਆ ਸਮੇਤ ਮਨਜੀਤ ਕੌਰ ਨੰਗਲ, ਸੰਤੋਸ਼ ਰਾਣੀ, ਨੀਤੂ ਪੁਰੀ, ਮਨਜੋਤ ਕੌਰ ਗੁਲਾਟੀ ਆਦਿ ਨੇ ਸੇਠੀ ਪਰਿਵਾਰ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਡਾ. ਮਨਜੀਤ ਕੌਰ ਸੇਠੀ ਦੀ ਯਾਦ ਵਿੱਚ ਇਕੱਤਰ ਹੋਏ ਖੂਨ ਨਾਲ ਜਿੱਥੇ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕੇਗੀ, ਉੱਥੇ ਇਸ ਉਪਰਾਲੇ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ।
Leave a Comment
Your email address will not be published. Required fields are marked with *