ਸਾਹਿਤ ਅਤੇ ਸਿੱਖਿਆ ਦਾ ਆਪਸੀ ਨਾਤਾ ਬਹੁਤ ਗਹਿਰਾ ਹੈ : ਡਾ. ਦੇਵਿੰਦਰ ਸੈਫੀ
ਕੋਟਕਪੂਰਾ, 10 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀ.ਐੱਲ.ਐੱਸ.ਡੀ.ਏ.ਵੀ. ਸੇਂਟ ਪਬਲਿਕ ਸਕੂਲ ਜੈਤੋ ਵਿਖੇ ਪਿ੍ਰੰਸੀਪਲ ਮੋਹਿਤ ਗਰੋਵਰ ਦੀ ਦੇਖ-ਰੇਖ ਹੇਠ “ਸਾਹਿਤ ਅਤੇ ਸਿੱਖਿਆ’’ ਵਿਸ਼ੇ ਉੱਪਰ ਵਿਸੇਸ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਾਇਰ, ਚਿੰਤਕ, ਆਲੋਚਕ ਤੇ ਪ੍ਰਬੁੱਧ ਅਧਿਆਪਕ ਡਾ. ਦੇਵਿੰਦਰ ਸੈਫੀ ਨੂੰ ਸੱਦਾ ਦਿੱਤਾ ਗਿਆ। ਵਿਦਿਆਰਥੀਆਂ ਦੁਆਰਾ ਇਸ ਸਮਾਰੋਹ ’ਚ ਬਹੁਤ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀਆਂ ਲਿਖੀਆਂ ਰਚਨਾਵਾਂ ਵੀ ਬੋਲੀਆਂ ਗਈਆਂ। ਜਿੰਨਾਂ ’ਚ ਦੇਸ਼ ਭਗਤੀ, ਸਿੱਖਿਆ ਅਤੇ ਮਾਪਿਆਂ ਦੀ ਕਦਰ ਉੱਪਰ ਜੋਰ ਦਿੱਤਾ ਗਿਆ ਸੀ। ਇਸ ਮੌਕੇ ਵੱਲੋਂ ਖੂਬਸੂਰਤ ਅੰਦਾਜ ’ਚ ਅਧਿਆਪਕਾਂ ਡਾ.ਸੈਫੀ ਦੀ ਪੁਸਤਕ ’ਚੋਂ ਗੀਤ ਪੇਸ ਕੀਤੇ। ਸਾਹਿਤ ਅਤੇ ਸਿੱਖਿਆ ਵਿਸੇ ਉੱਪਰ ਆਪਣੇ ਵਿਸਥਾਰ ਭਾਸਨ ਵਿੱਚ ਡਾ. ਸੈਫੀ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਸਿਰਜਣਾ, ਸਿੱਖਿਆ ਦੇ ਅਸਲ ਮਕਸਦ ਅਤੇ ਪੁਸਤਕਾਂ ਦੀ ਮਹਿਮਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ “ਸਾਹਿਤ ਅਤੇ ਸਿੱਖਿਆ ਦਾ ਨਾਤਾ ਬਹੁਤ ਗਹਿਰਾ ਹੈ। ਹਰ ਵਿਸ਼ੇ ਦੇ ਅਧਿਆਪਕ ਅਤੇ ਵਿਦਿਆਰਥੀ ਨੂੰ ਇਹ ਨਾਤਾ ਪਹਿਚਾਣ ਲੈਣਾ ਚਾਹੀਦਾ ਹੈ। “ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਇਸ ਭਾਸ਼ਣ ’ਚ ਵਿਸ਼ੇਸ ਰੁਚੀ ਲੈਂਦਿਆਂ ਮਹੱਤਵਪੂਰਨ ਪ੍ਰਸਨ ਵੀ ਪੁੱਛੇ। ਇਸ ਨਾਲ ਬਹੁਤ ਸੁਚੱਜਾ ਸੰਵਾਦ ਸਾਹਮਣੇ ਆਇਆ। ਸਮਾਗਮ ਦਾ ਸਟੇਜ ਸੰਚਾਲਨ ਮੈਡਮ ਕਿਰਨਜੀਤ ਕੌਰ ਅਟਵਾਲ ਨੇ ਕਾਵਿਕ ਅੰਦਾਜ ’ਚ ਕੀਤਾ। ਪਿ੍ਰੰਸੀਪਲ ਮੋਹਿਤ ਗਰੋਵਰ ਵੱਲੋਂ ਡਾ. ਸੈਫੀ ਦਾ ਉਚੇਚਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਸੰਸਥਾ ਦਾ ਇਸ ਤਰਾਂ ਦੇ ਬੌਧਿਕ ਸਹਿਯੋਗ ਦਾ ਵਾਅਦਾ ਵੀ ਲਿਆ। ਸੰਗੀਤ ਅਧਿਆਪਕ ਮਦਨ ਅਤੇ ਮੈਡਮ ਜੋਤੀ ਸ਼ਰਮਾਂ ਦੀ ਸ਼ਲਾਘਾਯੋਗ ਪੇਸ਼ਕਾਰੀ ਉਪਰੰਤ ਡਾ. ਸੈਫੀ ਦਾ ਉਚੇਚਾ ਸਨਮਾਨ ਕੀਤਾ ਗਿਆ। ਸਨਮਾਨ ਉਪਰੰਤ ਵਿਸ਼ੇਸ਼ ਆਰਟਿਸਟ ਪਰਮਿੰਦਰ ਸਿੰਘ ਨੇ ਆਪਣੇ ਵਲੋਂ ਤਿਆਰ ਕੀਤੀ ਡਾ. ਸੈਫੀ ਦਾ ਉਹਨਾਂ ਦੀ ਮਰਹੂਮ ਮਾਤਾ ਸੰਗ ਬਣਾਈ ਖੂਬਸੂਰਤ ਪੇਂਟਿੰਗ ਭੇਂਟ ਕੀਤੀ ਗਈ। ਸਮੁੱਚੇ ਤੌਰ ’ਤੇ ਇਹ ਸਮਾਰੋਹ ਬੇਹੱਦ ਰੁਚੀਦਾਈ, ਗਿਆਨਵਰਧਕ ਅਤੇ ਪ੍ਰਭਾਵਸਾਲੀ ਅਤੇ ਯਾਦਗਾਰੀ ਹੋ ਨਿੱਬੜਿਆ।