-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ
ਫ਼ਰੀਦਕੋਟ 29 ਅਪ੍ਰੈਲ, (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਸਾਲ 2023-24 ਤਹਿਤ ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਉਰਦੂ ਆਮੋਜ਼ ਪ੍ਰੀਖਿਆ ਪਾਸ ਕਰਨ ਤੇ ਡੀ.ਪੀ.ਆਰ.ਓ ਫ਼ਰੀਦਕੋਟ ਨੂੰ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਭਾਸ਼ਾ ਸਬੰਧੀ ਪਾਸ ਕੀਤੇ ਗਏ ਸਰਟੀਫਿਕੇਟ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਮਨਜੀਤਪੁਰੀ ਦੀ ਹਾਜ਼ਰੀ ਵਿੱਚ ਡੀ.ਪੀ.ਆਰ.ਓ. ਸ. ਗੁਰਦੀਪ ਸਿੰਘ ਮਾਨ ਨੂੰ ਸੌਂਪਿਆ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਡੀ.ਪੀ.ਆਰ.ਓ ਫ਼ਰੀਦਕੋਟ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵੀ ਭਾਸ਼ਾ ਸਿੱਖਣ ਨਾਲ ਵਿਅਕਤੀ ਨੂੰ ਨਵੀ ਆਤਮਾ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਕਿਹਾ ਕਿ ਸ. ਮਾਨ ਵੱਲੋਂ ਇਹ ਕੋਰਸ ਪਾਸ ਕਰਨਾ ਸਮੁੱਚੇ ਜ਼ਿਲੇ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਸ. ਮਨਜੀਤ ਪੁਰੀ ਨੇ ਦੱਸਿਆ ਕਿ ਸੈਸ਼ਨ ਦੇ ਸ਼ੁਰੂ ਵਿੱਚ ਇਸ ਕੋਰਸ ਦੌਰਾਨ ਲਗਭਗ 65 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਿਨਾਂ ਵਿੱਚੋਂ ਕਈ ਵਿਦਿਆਰਥੀ ਭਾਸ਼ਾ ਦੀ ਔਖਿਆਈ ਕਾਰਨ ਕੋਰਸ ਵਿਚਾਲੇ ਛੱਡ ਕੇ ਚਲੇ ਗਏ ਪਰ ਗੁਰਦੀਪ ਸਿੰਘ ਮਾਨ ਨੇ ਮਿਹਨਤ ਤੇ ਲੱਗਣ ਨਾਲ ਇਹ ਕੋਰਸ ਪਾਸ ਕੀਤਾ।
Leave a Comment
Your email address will not be published. Required fields are marked with *