ਡੀ.ਸੀ.ਐੱਮ. ਸਕੂਲ ਕੋਟਕਪੂਰਾ ਦੀ ਜੋਨਲ ਪੱਧਰੀ ਖੇਡਾਂ ਵਿੱਚ ਵੱਡੀ ਜਿੱਤ

ਕੋਟਕਪੂਰਾ, 31 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸੰਸਥਾ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਨੇ ਜੋਨਲ-ਪੱਧਰੀ ਖੇਡ-ਮੁਕਾਬਲਿਆਂ ’ਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮੀਨਾਕਾਸ਼ੀ ਸ਼ਰਮਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਕਾਫੀ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਇਹਨਾਂ ਖੇਡ ਮੁਕਾਬਲਿਆਂ ’ਚੋਂ ਸਟੇਟ ਲੈਵਲ ਤੱਕ ਕਾਫੀ ਨਾਮ ਖੱਟਿਆ ਸੀ, ਕਾਫੀ ਉੱਚਾ ਮੁਕਾਮ ਹਾਸਲ ਕੀਤਾ ਤੇ ਹੁਣ ਇਸ ਵਾਰ ਵੀ ਸਾਲ 2024-25 ਦੇ ਜੋਨਲ-ਪੱਧਰ ਦੇ ਵੱਖ-ਵੱਖ ਖੇਡ-ਮੁਕਾਬਲਿਆਂ ਦੌਰਾਨ ਰੱਸਾਕਸ਼ੀ ਲੜਕੀਆਂ ਅੰਡਰ-14, 17 19 ਵਿੱਚੋਂ ਪਹਿਲਾ ਸਥਾਨ, ਨੈੱਟਬਾਲ ਵਿੱਚੋਂ ਲੜਕੀਆਂ ਅੰਡਰ-17 ਨੇ ਪਹਿਲਾ ਸਥਾਨ ਹਾਸਲ ਪ੍ਰਾਪਤ ਕੀਤਾ, ਲੜਕਿਆਂ ਨੇ ਵਾਲੀਵਾਲ ਅੰਡਰ-14 ਦੂਜਾ, ਅੰਡਰ-17 ਪਹਿਲਾ, ਅੰਡਰ-19 ਵਿੱਚ ਪਹਿਲਾ, ਰੱਸਾਕਸ਼ੀ ਅੰਡਰ-14, 17, 19 ਨੇ ਪਹਿਲਾ, ਕੁਸ਼ਤੀ ਮੁਕਾਬਲੇ ਵਿੱਚ ਅੰਡਰ-17 ਪਹਿਲਾ, ਬਾਸਕਿਟਬਾਲ ਅੰਡਰ-14 ਪਹਿਲਾ, ਅੰਡਰ-17 ਨੇ ਤੀਜਾ, ਕਬੱਡੀ ਅੰਡਰ-14 ਬੱਚਿਆਂ ਨੇ ਦੂਜਾ/ਨੈੱਟਬਾਲ ਅੰਡਰ-17, ਪਹਿਲਾ, ਅੰਡਰ-19 ਨੇ ਪਹਿਲਾ,-ਲਾਆਨ ਟੈਨਿਸ ’ਚੋਂ ਅੰਡਰ-17 ਪਹਿਲਾ ਸਥਾਨ ਪ੍ਰਾਪਤ ਕਰਕੇ ਬੱਚਿਆਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਪਿ੍ਰੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਮਾਪਿਆਂ ਤੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਕੂਲ ਜਿੱਥੇ ਅਕਾਦਮਿਕ ਅਤੇ ਸਭਿਆਚਾਰਕ ਖੇਤਰ ’ਚ ਵੱਡੀਆਂ ਉਪਲਬਧੀਆਂ ਹਾਸਿਲ ਕਰ ਰਿਹਾ ਹੈ, ਉੱਥੇ ਹੀ ਖੇਡਾਂ ਦੇ ਖੇਤਰ ’ਚ ਵੀ ਵੱਧ ਚੜ ਕੇ ਮੱਲਾਂ ਮਾਰ ਰਿਹਾ ਹੈ। ਉਹਨਾਂ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਖਤ ਮਿਹਨਤ ਤੇ ਦਿ੍ਰੜ ਸੰਕਲਪ ਨਾਲ ਉੱਚੀ ਤੋਂ ਉੱਚੀ ਮੰਜਿਲ ਨੂੰ ਵੀ ਸਰ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਸਰਵਪੱਖੀ ਵਿਕਾਸ ਲਈ ਖੇਡ ਗਤੀਵਿਧੀਆਂ ਅਹਿਮ-ਸਥਾਨ ਰੱਖਦੀਆਂ ਹਨ। ਉਨਾਂ ਕਿਹਾ ਕਿ ਕੋਚ ਭੁਪਿੰਦਰ ਸਿੰਘ ਅਤੇ ਕੋਚ ਜੋਤੀ ਮੈਡਮ ਵਲੋਂ ਕਰਵਾਈ ਗਈ ਸਖਤ ਮਿਹਨਤ ਸਦਕਾ ਹੀ ਇਸ ਸਕੂਲ ਦੇ ਖਿਡਾਰੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਅੱਗੇ ਜਿਲਾ ਪੱਧਰੀ ਮੁਕਾਬਲੇ ’ਚੋਂ ਵੀ ਵੱਡੀਆਂ ਪੁਜੀਸ਼ਨਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਨੂੰ ਉੱਚੀਆਂ-ਬੁਲੰਦੀਆਂ ਤੱਕ ਲਿਜਾਣ ਲਈ ਸਮੂਹ ਸਟਾਫ ਅਤੇ ਕੋਚ ਸਾਹਿਬਾਨਾਂ ਦਾ ਧੰਨਵਾਦ ਕੀਤਾ।