ਬਠਿੰਡਾ,20 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਇਸ ਸਵਾਰਥ ਭਰੇ ਯੁੱਗ ਵਿੱਚ ਜਦੋਂ ਹੱਥ ਨੂੰ ਹੱਥ ਖਾਈ ਜਾ ਰਿਹਾ ਹੈ ਅਤੇ ਬਿਨਾਂ ਸਵਾਰਥ ਕੋਈ ਕਿਸੇ ਨੂੰ ਪਿੰਡੇ ਦਾ ਵਾਲ ਤੱਕ ਨਹੀਂ ਦਿੰਦਾ, ਅਜਿਹੇ ਭਿਆਨਕ ਸਮੇਂ ਅੰਦਰ ਵੀ ਡੇਰਾ ਪ੍ਰੇਮੀ ਨਿਸਵਾਰਥ ਸੇਵਾ ਵਿੱਚ ਆਏ ਦਿਨ ਆਪਣੇ ਮੀਲ ਪੱਥਰ ਸਥਾਪਿਤ ਕਰ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਪ੍ਰੇਮੀ ਰੋਹਿਤ ਸ਼ਰਮਾ ਇੰਸਾ ( ਪੰਜਾਬ ਪੁਲਿਸ) ਅਤੇ ਡਾ ਗੁਰਦੀਪ ਇੰਸਾਂ ਨੇ ਇੱਕ ਅਤੀ ਲੋੜਵੰਦ ਮਰੀਜ਼ ਨੂੰ ਆਪਣਾ ਖੂਨ ਦਾਨ ਕਰਦੇ ਹੋਏ ਆਪਣੇ ਇਨਸਾਨ ਹੋਣ ਦਾ ਅਸਲ ਸਬੂਤ ਦਿੱਤਾ। ਜ਼ਿਕਰਯੋਗ ਹੈ ਕਿ ਮਹਿੰਦਰ ਰਾਮ ਵਾਸੀ ਪਿੰਡ ਚੱਕ ਨਿਧਾਣਾ ਜਿਲਾ ਫਿਰੋਜ਼ਪੁਰ ਜਿਸਦੀ ਕਿ ਪ੍ਰੈਗਮਾ ਹਸਪਤਾਲ ਬਠਿੰਡਾ ਵਿੱਚ ਦਿਲ ਦੀ ਬਾਈਪਾਸ ਸਰਜਰੀ ਹੋਣੀ ਸੀ, ਨੂੰ ਖੂਨ ਦੀ ਤੁਰੰਤ ਜਰੂਰਤ ਸੀ। ਇਸ ਬਾਰੇ ਜਦੋਂ ਪ੍ਰੇਮੀ ਰੋਹਿਤ ਇੰਸਾਂਅਤੇ ਡਾਕਟਰ ਗੁਰਦੀਪ ਇੰਸਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬਿਨਾਂ ਦੇਰੀ ਕੀਤੇ ਉਕਤ ਮਰੀਜ਼ ਦੇ ਲਈ ਇੱਕ ਇੱਕ ਯੂਨਿਟ ਖੂਨਦਾਨ ਕੀਤਾ। ਇਸ ਬਾਰੇ ਗੱਲ ਕਰਦਿਆਂ ਖੂਨਦਾਨੀ ਸੱਜਣਾ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹੀ ਪ੍ਰੇਰਨਾ ਹੈ ਕਿ ਉਹ ਕਿਸੇ ਦੇ ਕੰਮ ਆ ਰਹੇ ਹਨ। ਮਰੀਜ਼ ਦੇ ਵਾਰਿਸਾਂ ਨੇ ਪੂਜਨੀਕ ਗੁਰੂ ਜੀ ਦਾ ਅਤਿ ਸ਼ੁਕਰਾਨਾ ਅਤੇ ਖੂਨਦਾਨੀ ਡੇਰਾ ਪ੍ਰੇਮੀਆਂ ਦਾ ਧੰਨਵਾਦ ਕੀਤਾ।