ਹੁਣ ਤੱਕ ਡੇਰੇ ਦੀ ਸਾਧ ਸੰਗਤ ਲਗਾ ਚੁੱਕੀ ਹੈ ਸਾਢੇ ਛੇ ਕਰੋੜ ਤੋਂ ਵੱਧ ਪੌਦੇ
ਬਠਿੰਡਾ,16 ਅਗਸਤ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਜਨਮ ਦਿਵਸ ਡੇਰਾ ਸ਼ਰਧਾਲੂਆਂ ਵੱਲੋਂ ਅੱਜ ਦੇਸ਼-ਵਿਦੇਸ਼ ’ਚ ਪੌਦੇ ਲਗਾ ਕੇ ਮਨਾਇਆ ਗਿਆ। ਇਸੇ ਤਹਿਤ ਜ਼ਿਲਾ ਬਠਿੰਡਾ ’ਚ ਅੱਜ 32415 ਪੌਦੇ ਲਗਾਏ ਗਏ ਪੌਦੇ ਲਗਾਉਣ ਮੌਕੇ ਡੇਰਾ ਸ਼ਰਧਾਲੂਆਂ ਨੇ ਕਿਹਾ ਕਿ ਉਹ ਇਹ ਪੌਦੇ ਇਕੱਲੇ ਲਾਉਣਗੇ ਹੀ ਨਹੀਂ ਬਲਕਿ ਬੱਚਿਆਂ ਵਾਂਗ ਉਨਾਂ ਦੀ ਸੰਭਾਲ ਵੀ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਆਜ਼ਾਦੀ ਦਿਹਾੜੇ ਅਤੇ ਗੁਰੂ ਜੀ ਦੇ ਜਨਮ ਦਿਵਸ ਦੀ ਖੁਸ਼ੀ ’ਚ ਜ਼ਿਲੇ ਭਰ ’ਚ 32415 ਪੌਦੇ ਲਗਾਏ ਹਨ। ਉਨਾਂ ਦੱਸਿਆ ਕਿ ਸਾਧ ਸੰਗਤ ਵੱਲੋਂ ਇਨਾਂ ਪੌਦਿਆਂ ਦੀ ਪੂਰੀ ਤਰਾਂ ਸਾਂਭ-ਸੰਭਾਲ ਵੀ ਕੀਤੀ ਜਾਵੇਗੀ ਉਨਾਂ ਜਾਣਕਾਰੀ ਦਿੰਦਿਆਂ ਕਿ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਸ਼ੇਰਦਿਲ ਐਂਡ ਕੋਰ ਕਿ੍ਰਕਟ ਕਲੱਬ ਮਾਨਸਾ ਰੋਡ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਰਡ ਨੰਬਰ 16 ਦੇ ਕੌਂਸਲਰ ਬਲਰਾਜ ਸਿੰਘ ਪੱਕਾ, ਜਿੰਮੇਵਾਰ ਸੇਵਾਦਾਰ ਅਤੇ ਸਾਧ ਸੰਗਤ ਵੱਲੋਂ ਪੌਦੇ ਲਗਾਏ ਗਏ। ਇਸ ਮੌਕੇ ਬਲਾਕ ਬਠਿੰਡਾ ’ਚ 3557 ਪੌਦੇ ਲਗਾਏ ਗਏ। ਇਸ ਤੋਂ ਇਲਾਵਾ ਬਲਾਕ ਰਾਜਗੜ ਸਲਾਬਤਪੁਰਾ ’ਚ 2500, ਬਲਾਕ ਮੌੜ ਮੰਡੀ ’ਚ 2046, ਬਲਾਕ ਰਾਮਪੁਰਾ ’ਚ 1717, ਬਲਾਕ ਮਹਿਮਾ ਗੋਨਿਆਣਾ ’ਚ 3450, ਬਲਾਕ ਚੁੱਘੇ ਕਲਾਂ ’ਚ 2515, ਬਲਾਕ ਬਾਂਡੀ ’ਚ 3250, ਬਲਾਕ ਤਲਵੰਡੀ ਸਾਬੋ ’ਚ 2850, ਬਲਾਕ ਰਾਮਾਂ-ਨਸੀਬਪੁਰਾ ’ਚ 2880, ਬਲਾਕ ਬਾਲਿਆਂਵਾਲੀ ’ਚ 3150 ਅਤੇ ਬਲਾਕ ਭੁੱਚੋ ਮੰਡੀ ਦੀ ਸਾਧ ਸੰਗਤ ਵੱਲੋਂ 4500 ਪੌਦੇ ਲਗਾਏ ਗਏ।