ਬਠਿੰਡਾ, 10 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੱਚੇ ਪਾਤਸ਼ਾਹ ਸੰਤ ਡਾ. ਗੁਰਮੀਤਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਤੇ ਚਲਦਿਆਂ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਕਾਰਜਾਂ ਨੂੰ ਵਧ ਚੜ੍ਹ ਕੇ ਕਰਦੇ। ਹੋਏ ਨਵੇਂ ਮੀਲ ਪੱਥਰ ਕਾਇਮ ਕਰ ਰਹੇ ਹਨ। ਗੁਰੂ ਜੀ ਦੇ ਬਚਨਾਂ ਖੂਨਦਾਨ ਮਹਾਂਦਾਨ ਨੂੰ ਧਿਆਨ ਚ ਰੱਖਦੇ ਹੋਏਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਵੀ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਵੀਨਾ ਅਰੋੜਾ ਵਾਸੀ ਬਠਿੰਡਾ ਜਿਸ ਦਾ ਕਿ ਮੈਕਸ ਹਸਪਤਾਲ ਵਿਖੇ ਅਪ੍ਰੇਸ਼ਨ ਹੋਣਾ ਸੀ ਨੂੰ ਸੁਖਜੀਤ ਇੰਸਾਂ, ਮਰੀਜ਼ ਰਣਜੀਤ ਕੌਰ ਵਾਸੀ ਮਾਈਸਰ ਖਾਨਾ ਜੋ ਕਿ ਸਿੱਧੂ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਸੁਰਿੰਦਰ ਇੰਸਾਂ ਟੀਟੀ ਅਤੇ ਦੀਪਕ ਇੰਸਾਂ, ਮਰੀਜ਼ ਸੁਨੀਤਾ ਵਾਸੀ ਮਲੋਟ ਜੋ ਕਿ ਸ੍ਰੀ ਬਾਲਾ ਜੀ ਕੈਂਸਰ ਕੇਅਰ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਰੋਹਿਤ ਇੰਸਾਂ, ਮਰੀਜ਼ ਰਜਿੰਦਰ ਕੁਮਾਰ ਵਾਸੀ ਬਠਿੰਡਾ ਜੋ ਕਿ ਬਾਂਸਲ ਕੈਂਸਰ ਕੇਅਰ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਕਰਮਜੀਤ ਇੰਸਾਂ ਅਤੇ ਮਰੀਜ਼ ਮੰਗਲ ਸਿੰਘ ਜੋ ਕਿ ਏਮਜ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਗਗਨਦੀਪ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ।